Thursday, July 27, 2023

2023 ਲਾਇਬ੍ਰੇਰੀ ਪ੍ਰਣਾਲੀ ਰਿਪੋਰਟ: ਓਪਨ ਪ੍ਰਣਾਲੀ ਦਾ ਵਿਕਾਸ

 

2023 ਲਾਇਬ੍ਰੇਰੀ ਪ੍ਰਣਾਲੀ ਰਿਪੋਰਟ: ਓਪਨ ਪ੍ਰਣਾਲੀ ਦਾ ਵਿਕਾਸ
ਲੇਖਕ ਮਾਰਸ਼ਲ ਬ੍ਰੀਡਿੰਗ
ਅਨੁਵਾਦਕ ਡਾਕਟਰ ਗੁਰਪ੍ਰੀਤ ਸਿੰਘ ਸੋਹਲ,
1 ਮਈ, 2023
ਉਦਾਹਰਣ: ©ਗੁਡ ਸਟੂਡੀਓ /ਅਡੋਬੇ ਸਟਾਕ

ਹਾਲ ਹੀ ਦੇ ਸਾਲਾਂ ਵਿੱਚ ਵਪਾਰਕ ਖਰੀਦਦਾਰੀਆਂ ਨੇ ਲਾਇਬ੍ਰੇਰੀ ਤਕਨੀਕੀ ਉਦਯੋਗ ਵਿੱਚ ਮਹੱਤਵਪੂਰਨ ਬਦਲਾਅ ਲਿਆਂਦੇ ਹਨ ਜਿਸ ਨਾਲ ਸ਼ਕਤੀ ਦੇ ਸੰਤੁਲਨ ਵਿੱਚ ਤਬਦੀਲੀਆਂ ਆਈਆਂ ਹਨ। ਪਰ 2022 ਦੀਆਂ ਹੋਰ ਘਟਨਾਵਾਂ-ਮੁੱਖ ਤੌਰ ਤੇ ਓਪਨ ਸੋਰਸ ਸਾਫਟਵੇਅਰ ਵਿੱਚ ਤਰੱਕੀ ਨੇ ਬਾਜ਼ਾਰ ਤੇ ਹੋਰ ਵੀ ਵੱਡੇ ਪ੍ਰਭਾਵ ਪਾਏ ਹਨ। ਹਾਲਾਂਕਿ ਮਲਕੀਅਤ ਉਤਪਾਦਾਂ ਦਾ ਦਬਦਬਾ ਅਜੇ ਜਾਰੀ ਹੈ ਪਰ ਓਪਨ ਸੋਰਸ ਬਦਲਾਵ ਦੇ ਰੂਪ ਵਿੱਚ ਪ੍ਰਤੀਯੋਗੀ ਬਣ ਰਿਹਾ ਹੈ।

ਲਾਇਬ੍ਰੇਰੀ ਜਗਤ ਵਿੱਚ ਓਪਨ ਸਿਸਟਮਾਂ ਪ੍ਰਤੀ ਦਿਲਚਸਪੀ ਘੱਟੋ-ਘੱਟ 15 ਸਾਲਾਂ ਤੋਂ ਵਧ ਰਹੀ ਹੈ ਅਤੇ ਮੌਜੂਦਾ ਖਰੀਦਦਾਰੀਆਂ ਇਸ ਮਹੱਤਵਪੂਰਨ ਸਫਲਤਾਵਾਂ ਨੂੰ ਦਰਸਾਉਂਦੀਆ ਹਨ । ਲਾਇਬ੍ਰੇਰੀ ਆਫ਼ ਕਾਂਗਰਸ (ਐਲਸੀ), ਮੋਬੀਅਸ ਕੰਸੋਰਟੀਅਮ, ਰਾਸ਼ਟਰੀ ਲਾਇਬ੍ਰੇਰੀ ਆਫ਼ ਆਸਟ੍ਰੇਲੀਆ ਅਤੇ ਹੋਰਾਂ ਲਾਇਬ੍ਰੇਰੀਆਂ ਦੁਆਰਾ ਫੋਲੀਓ: ਓਪਨ ਸੋਰਸ ਲਾਇਬ੍ਰੇਰੀ ਸੇਵਾ ਪਲੇਟਫਾਰਮ (ਐਲਐਸਪੀ) ਦੀ ਚੋਣ ਨੇ ਮਾਰਕੀਟ ਵਿੱਚ ਇੱਕ ਪ੍ਰਮੁੱਖ ਪ੍ਰਤੀਯੋਗੀ ਵਜੋਂ ਫੋਲੀਓ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਹੈ। ਬਾਈਵਾਟਰ ਸੋਲੂਸ਼ਨਸ ਨੇ ਕੋਹਾ ਦੀਆਂ 1,575 ਸਥਾਪਨਾਵਾਂ ਕਰਕੇ ਅਮਰੀਕਾ ਦੀਆਂ ਮੱਧ-ਆਕਾਰ ਅਤੇ ਵੱਡੀਆਂ ਜਨਤਕ ਲਾਇਬ੍ਰੇਰੀਆਂ ਵਿੱਚ ਸਭ ਤੋਂ ਮਜ਼ਬੂਤ ਪ੍ਰਤੀਯੋਗੀਆਂ ਵਿੱਚੋਂ ਇੱਕ ਬਣ ਗਿਆ ਹੈ। ਜਨਤਕ ਲਾਇਬ੍ਰੇਰੀਆਂ ਇੱਕ ਬਦਲਵੇਂ ਕੈਟਾਲਾਗ ਇੰਟਰਫੇਸ ਲਈ ਅਸਪਨ ਡਿਸਕਵਰੀ ਵੱਲ ਵੱਧ ਰਹੀਆਂ ਹਨ।

ਜ਼ਿਆਦਾਤਰ ਲਾਇਬ੍ਰੇਰੀਆਂ ਅਜੇ ਵੀ ਆਪਣੇ ਕੋਰ ਸਿਸਟਮਾਂ ਲਈ ਮਲਕੀਅਤ ਵਾਲੇ ਸਾਫਟਵੇਅਰ ਦੀ ਵਰਤੋਂ ਕਰਦੀਆਂ ਹਨ। ਅਮਰੀਕਾ ਵਿੱਚ ਲਗਭਗ 10% ਅਕਾਦਮਿਕ ਲਾਇਬ੍ਰੇਰੀਆਂ ਅਤੇ 17% ਜਨਤਕ ਲਾਇਬ੍ਰੇਰੀਆਂ ਓਪਨ ਸੋਰਸ ਏਕੀਕ੍ਰਿਤ ਲਾਇਬ੍ਰੇਰੀ ਪ੍ਰਣਾਲੀ (ਆਈਐਲਐਸ) ਦੀ ਵਰਤੋਂ ਕਰਦੀਆਂ ਹਨ। ਇਹਨਾਂ ਉਤਪਾਦਾਂ ਦੀਆਂ ਅਸਲੀ ਅਤੇ ਸਮਝੀਆਂ ਗਈਆਂ ਰੁਕਾਵਟਾਂ ਮੁੱਖ ਰੂਪ ਵਿੱਚ ਖਤਮ ਹੋ ਗਈਆਂ ਹਨ l ਕੋਹਾ, ਐਵਰਗਰੀਨ ਅਤੇ ਹੁਣ ਫੋਲੀਓ ਵਰਗੇ ਪ੍ਰਮੁੱਖ ਓਪਨ ਸੋਰਸ ਉਤਪਾਦਾਂ ਨੇ ਬਦਲਾਵ ਦੇ ਲੰਬੇ ਸਮੇਂ ਤੋਂ ਬਾਅਦ ਕਾਰਜਸ਼ੀਲਤਾ ਦੇ ਫਰਕ ਨੂੰ ਘਟਾ ਦਿੱਤਾ ਹੈ। ਮਲਕੀਅਤ ਪ੍ਰਣਾਲੀਆਂ ਨੂੰ ਪ੍ਰਤੀਯੋਗੀ ਬਣੇ ਰਹਿਣ ਲਈ ਸਮਾਨ ਅੰਤਰ-ਕਾਰਜਸ਼ੀਲਤਾ, ਨਵੀਨਤਾ ਅਤੇ ਲਚਕਦਾਰ ਏਪੀਆਈ ਮੱਧਮ ਕੀਮਤ ਤੇ ਪ੍ਰਦਾਨ ਕਰਨੇ ਪੈਣਗੇ। ਅੰਤ ਵਿੱਚ ਲਾਇਬ੍ਰੇਰੀਆਂ ਇੱਕ ਵਿਕਾਸ ਮਾਡਲ ਲਈ ਇੱਕ ਸੰਖੇਪ ਤਰਜੀਹ ਦੇ ਆਧਾਰ ਤੇ ਉਤਪਾਦਾਂ ਦੀ ਚੋਣ ਨਹੀਂ ਕਰਨਗੀਆਂ। ਕਿਸੇ ਵੀ ਉਤਪਾਦ ਦੀ ਸਫਲਤਾ ਬੇਮਿਸਾਲ ਗਾਹਕ ਸੇਵਾ ਪ੍ਰਦਾਨ ਕਰਨ ਵਿੱਚ ਵਿਕਰੇਤਾ ਦੇ ਪ੍ਰਦਰਸ਼ਨ ਤੇ ਨਿਰਭਰ ਕਰੇਗੀ।

ਮਹਾਂਮਾਰੀ ਨੇ ਲਾਇਬ੍ਰੇਰੀਆਂ ਵਲੋਂ ਮੁੱਖ ਰੂਪ ਵਿੱਚ ਨਵੀਆਂ ਪ੍ਰਣਾਲੀਆਂ ਦੀ ਚੋਣ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਹੌਲੀ ਨਹੀਂ ਕੀਤਾ। ਇਸ ਦੀ ਬਜਾਇ ਬਹੁਤ ਸਾਰੀਆਂ ਲਾਇਬ੍ਰੇਰੀਆਂ ਪਹਿਲਾਂ ਹੀ ਇੱਕ ਚੋਣ ਪ੍ਰਕ੍ਰਿਆ ਵਿੱਚ ਸਨ ਉਹ ਮੁੱਖ ਪ੍ਰਣਾਲੀਆਂ ਦੀ ਚੋਣ ਨੂੰ ਮੁਲਤਵੀ ਕਰ ਰਹੀਆਂ ਸਨ ਜਦੋਂ ਤੱਕ ਕਿ ਵੱਡੇ ਉਦਯੋਗਿਕ ਸਮਾਗਮਾਂ ਤੇ ਧੂੜ ਸੈਟਲ ਨਹੀਂ ਹੋ ਜਾਂਦੀ। ਪਿਛਲੇ ਕੁੱਝ ਸਾਲਾਂ ਤੋਂ ਫੋਲੀਓ ਨੂੰ ਇੱਕ ਵਿਹਾਰਕ ਵਿਕਲਪਿਕ ਪ੍ਰਣਾਲੀ ਦੇ ਰੂਪ ਵਿੱਚ ਵਰਤੋਂ ਵਿੱਚ ਲਿਆਉਣ ਦਾ ਅਨੁਮਾਨ ਲਗਾਇਆ ਗਿਆ ਸੀ ਪਰ ਬਹੁਤ ਸਾਰੀਆਂ ਅਕਾਦਮਿਕ ਲਾਇਬ੍ਰੇਰੀਆਂ ਨੇ ਇਸਨੂੰ ਪ੍ਰਮਾਣਿਕਤਾ ਦੀ ਘਾਟ ਕਾਰਨ ਚੁਣਨ ਤੋਂ ਰੋਕ ਦਿੱਤਾ। ਹੁਣ ਜਦੋਂ ਕਿ ਫੋਲੀਓ ਨੇ ਕਾਰਜਸ਼ੀਲਤਾ ਅਤੇ ਸਥਿਰਤਾ ਦੇ ਮਾਪਦੰਡਾਂ ਨੂੰ ਪੂਰਾ ਕਰ ਲਿਆ ਹੈ ਇਸ ਪ੍ਰਣਾਲੀ ਵਿੱਚ ਦਿਲਚਸਪੀ ਓਪਨ ਸੋਰਸ ਹੱਲਾਂ ਦਾ ਸਮਰਥਨ ਕਰਨ ਵਾਲੀਆਂ ਸੰਸਥਾਵਾਂ ਵਲੋਂ ਵੀ ਹੋਣ ਲੱਗੀ ਹੈ। ਫੋਲੀਓ ਹੁਣ ਅਕਾਦਮਿਕ ਅਤੇ ਖੋਜ ਲਾਇਬ੍ਰੇਰੀਆਂ ਲਈ ਰੁਟੀਨ ਖਰੀਦਦਾਰੀ ਦੇ ਖੇਤਰ ਦਾ ਹਿੱਸਾ ਹੈ।

ਹੁਣ ਜਦੋ ਸਾਰਾ ਕੁੱਝ ਪ੍ਰਤੱਖ ਹੈ, ਅਸੀਂ ਅਕਾਦਮਿਕ ਲਾਇਬ੍ਰੇਰੀਆਂ ਵਿੱਚ ਖਰੀਦਦਾਰੀ ਦੀ ਇੱਕ ਨਵੀਂ ਲਹਿਰ ਦੀ ਉਮੀਦ ਕਰ ਸਕਦੇ ਹਾਂ ਜਿਨ੍ਹਾਂ ਨੇ ਵਿਰਾਸਤੀ ਆਈਐਲਐਸ ਉਤਪਾਦਾਂ ਨੂੰ ਸੰਭਾਲਿਆ ਹੈ। ਇਸ ਅਗਲੇ ਦੌਰ ਵਿੱਚ ਮਲਕੀਅਤ ਉਤਪਾਦ ਅਲਮਾ ਅਤੇ ਵਰਲਡਸ਼ੇਅਰ ਮੈਨੇਜਮੈਂਟ ਸੇਵਾ ਦੇ ਨਾਲ-ਨਾਲ ਫੋਲੀਓ ਤੇ ਵਿਚਾਰ ਕਰਨਾ ਸ਼ਾਮਿਲ ਹੋਵੇਗਾ।

ਯੂਜ਼ਰਸ ਦੀਆਂ ਲੋੜਾਂ ਅਤੇ ਖੋਜ ਤੇ ਜ਼ੋਰ

ਜਨਤਕ ਲਾਇਬ੍ਰੇਰੀਆਂ ਉਹਨਾਂ ਤਕਨੀਕਾਂ ਵਿੱਚ ਤੇਜ਼ੀ ਨਾਲ ਨਿਵੇਸ਼ ਕਰ ਰਹੀਆਂ ਹਨ ਜੋ ਯੂਜ਼ਰਸ ਨੂੰ ਸਿੱਧੇ ਸਰੋਤ ਅਤੇ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਸਟਾਫ ਕਾਰਜਾਂ ਅਤੇ ਭੌਤਿਕ ਸੰਗ੍ਰਹਿ ਪ੍ਰਬੰਧਨ ਪ੍ਰਕਿਰਿਆਵਾਂ ਨੂੰ ਸਵੈਚਲਿਤ ਕਰਨ ਵਾਲੇ ਪ੍ਰਣਾਲੀ ਮਹੱਤਵਪੂਰਨ ਹੈ ਪਰ ਉਹਨਾ ਉਤਪਾਦਾ ਦਾ ਸੁਮੇਲ ਹੋ ਗਿਆ ਹੈ।

ਪਿਛਲੇ ਦਹਾਕੇ ਤੋਂ ਬਿਬਲਿਓ ਕੌਮਨਸ ਨੇ ਆਪਣੇ ਆਪ ਨੂੰ ਉੱਨਤ ਯੂਜ਼ਰਸ ਪੱਖੀ ਤਕਨੀਕਾਂ ਦੇ ਪ੍ਰਮੁੱਖ ਵਜੋਂ ਸਥਾਪਿਤ ਕੀਤਾ ਹੈ। ਇਸਦੇ ਕੈਟਾਲਾਗ ਅਤੇ ਵੈੱਬਸਾਈਟ ਉਤਪਾਦ ਯੂਜ਼ਰਸ ਦੀਆਂ ਰੁਚੀਆਂ ਅਤੇ ਲੋੜਾਂ ਵਿੱਚ ਵਿਆਪਕ ਖੋਜ ਨੂੰ ਦਰਸਾਉਂਦੇ ਹਨ ਅਤੇ 520 ਤੋਂ ਵੱਧ ਜਨਤਕ ਲਾਇਬ੍ਰੇਰੀਆਂ ਨੇ ਇਸ ਪਲੇਟਫਾਰਮ ਨੂੰ ਲਾਗੂ ਕੀਤਾ ਹੈ। ਛੋਟੀਆਂ ਲਾਇਬ੍ਰੇਰੀਆਂ ਦਾ ਆਈਐਲਐਸ ਇੰਟਰਫੇਸਾਂ ਵਿੱਚ ਨਿਵੇਸ਼ ਕਰਨ ਦੀ ਲਾਗਤ ਨੂੰ ਪੂਰਾ ਕਰਨਾ ਉਹਨਾਂ ਦੀ ਪਹੁੰਚ ਤੋਂ ਬਾਹਰ ਰਹਿੰਦਾ ਹੈ ਜਦੋਂ ਤੱਕ ਉਹ ਇਸਨੂੰ ਕੰਸੋਰਟੀਅਮ ਦੁਆਰਾ ਪ੍ਰਾਪਤ ਨਹੀਂ ਕਰ ਲੈਂਦੇ।

ਓਪਨ ਸੋਰਸ ਨੇ ਵਧੇਰੇ ਕਿਫਾਇਤੀ ਔਨਲਾਈਨ ਕੈਟਾਲਾਗ ਬਦਲਣ ਲਈ ਵਿਕਲਪ ਵੀ ਪੇਸ਼ ਕੀਤੇ ਹਨ। ਜਨਤਕ ਲਾਇਬ੍ਰੇਰੀਆਂ ਲਈ ਅਸਪਨ ਡਿਸਕਵਰੀ ਜੋ ਕਿ ਇੱਕ ਆਧੁਨਿਕ ਉਪਭੋਗਤਾ ਅਨੁਭਵ (ਯੂਐਕਸ) ਅਤੇ ਉੱਨਤ ਯੂਜ਼ਰਸ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦਾ ਹੈ ਇੱਕ ਮਜ਼ਬੂਤ ਵਿਕਲਪ ਵਜੋਂ ਉਭਰਿਆ ਹੈ। ਬਾਈਵਾਟਰ ਸੋਲੂਸ਼ਨਸ ਅਸਪਨ ਡਿਸਕਵਰੀ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ ਜੋ ਹੁਣ 694 ਲਾਇਬ੍ਰੇਰੀਆਂ ਵਿੱਚ ਵਰਤੋਂ ਵਿੱਚ ਆਉਂਦਾ ਹੈ।

ਅਸਪਨ ਡਿਸਕਵਰੀ ਆਮ ਤੌਰ ਤੇ ਕੋਹਾ ਨਾਲ ਵਰਤੀ ਜਾਂਦੀ ਹੈ ਪਰ ਇਸਨੂੰ ਕਾਰਲ ਐਕਸ, ਐਵਰਗ੍ਰੀਨ, ਪੋਲਾਰਿਸ, ਸੀਅਰਾ ਅਤੇ ਸਿਮਫੋਨੀ ਵਾਲੀਆਂ ਲਾਇਬ੍ਰੇਰੀਆਂ ਦੁਆਰਾ ਵੀ ਲਾਗੂ ਕੀਤਾ ਗਿਆ ਹੈ। ਇਕਵਿਨੋਕਸ ਓਪਨ ਲਾਇਬ੍ਰੇਰੀ ਇਨੀਸ਼ੀਏਟਿਵ ਐਵਰਗ੍ਰੀਨ ਦੀ ਵਰਤੋਂ ਕਰਦੇ ਹੋਏ ਤਿੰਨ ਕੰਸੋਰਟੀਆ ਤੇ ਅਸਪਨ ਡਿਸਕਵਰੀ ਵਰਤੋਂ ਦੀ ਪੇਸ਼ਕਸ਼ ਕਰਦਾ ਹੈ ਕੁੱਲ 82 ਲਾਇਬ੍ਰੇਰੀਆਂ ਦੀ ਨੁਮਾਇੰਦਗੀ ਕਰਦਾ ਹੈ। ਪੀਟੀਐਫਐਸ ਯੂਰਪ, ਯੂਕੇ ਅਤੇ ਆਇਰਲੈਂਡ ਵਿੱਚ ਅਸਪਨ ਡਿਸਕਵਰੀ ਲਈ ਸਹਾਇਤਾ ਸੇਵਾਵਾਂ ਪ੍ਰਦਾਨ ਕਰਦਾ ਹੈ। ਕੋਲੋਰਾਡੋ ਵਿੱਚ ਮਾਰਮੋਟ ਲਾਇਬ੍ਰੇਰੀ ਨੈੱਟਵਰਕ ਦੁਆਰਾ ਵਿਕਸਤ ਅਤੇ ਸਮਰਥਿਤ ਪੀਕਾ ਜੋ ਕਿ ਵੂਫਾਈਂਡ ਕੋਡਬੇਸ ਤੇ ਆਧਾਰਿਤ ਇੱਕ ਓਪਨ ਸੋਰਸ ਡਿਸਕਵਰੀ ਇੰਟਰਫੇਸ ਹੈ

ਆਮ ਤੌਰ ਤੇ ਆਈਐਲਐਸ ਵਿਕਰੇਤਾ ਆਪਣੇ ਉਤਪਾਦਾਂ ਨੂੰ ਬਦਲਣ ਦਾ ਵਿਰੋਧ ਕਰਦੇ ਹਨ। ਫਿਰ ਵੀ ਉਹ ਏਪੀਆਈਸ ਅਤੇ ਹੋਰ ਕਨੈਕਟੀਵਿਟੀ ਵਿਧੀ ਪ੍ਰਦਾਨ ਕਰਦੇ ਹਨ ਜੋ ਉਹਨਾਂ ਦੇ ਕੈਟਾਲਾਗਾਂ ਲਈ ਗਾਹਕਾਂ ਦੀ ਲੱਚਕਦਾ ਅਤੇ ਖੁੱਲੇਪਣ ਦੀ ਮੰਗ ਅਨੁਸਾਰ ਬਦਲਣ ਦੇ ਯੋਗ ਬਨਾਉਣ ਦਾ ਜਵਾਬ ਦਿੰਦੇ ਹਨ l ਵਧੇਰੇ ਸੂਝਵਾਨ ਡਿਸਕਵਰੀ ਇੰਟਰਫੇਸਾਂ ਵਿੱਚ ਵਧਦੀ ਦਿਲਚਸਪੀ ਆਈਐਲਐਸ ਵਿਕਰੇਤਾਵਾਂ ਨੂੰ ਉਹਨਾਂ ਦੇ ਇੰਟਰਫੇਸਾਂ ਨੂੰ ਬਿਹਤਰ ਬਣਾਉਣ ਜਾਂ ਨਵੇਂ ਬਣਾਉਣ ਲਈ ਪ੍ਰੇਰਿਤ ਕਰ ਸਕਦੀ ਹੈ।

ਇੰਨੋਵੇਟੀਵ, ਵੇਗਾ ਨੂੰ 2020 ਵਿੱਚ ਯੂਜ਼ਰਸ ਸੇਵਾਵਾਂ ਦੇ ਇੱਕ ਸੂਟ ਦੇ ਰੂਪ ਵਿੱਚ ਲਾਂਚ ਕੀਤਾ ਗਿਆ ਹੈ ਤਾਂ ਜੋ ਪੁਰਾਣੇ ਹੋ ਚੁਕੇ ਐਨਕੋਰ ਇੰਟਰਫੇਸ ਨੂੰ ਬਦਲਿਆ ਜਾ ਸਕੇ ਅਤੇ ਹੋਰ ਉਤਪਾਦਾਂ ਵੱਲ ਜਾਣ ਤੋਂ ਰੋਕਿਆ ਜਾ ਸਕੇ ਪਿਛੋਕੜ ਵਿੱਚ ਪਰਿਮੋ ਦਾ 2012 ਵਿੱਚ ਉਪਲਬਧ ਹੋਣ ਤੋਂ ਬਾਅਦ ਡਿਸਕਵਰੀ ਇੰਟਰਫੇਸ ਦੇ ਰੂਪ ਵਿੱਚ ਦਾ ਵਿਕਾਸ ਜੋ ਕਿ ਅਕਾਦਮਿਕ ਲਾਇਬ੍ਰੇਰੀਆਂ ਦੁਆਰਾ ਵਰਤੇ ਜਾਣ ਵਾਲੇ ਸਾਰੇ ਪ੍ਰਮੁੱਖ ਆਈਐਲਐਸ ਉਤਪਾਦਾਂ ਦੇ ਅਨੁਕੂਲ ਹੈ। ਇਹ ਐਕਸਲਿਬਰਿਸ ਦੇ ਅਲਮਾ ਦੀ ਤਰੱਕੀ ਵਿੱਚ ਇੱਕ ਪ੍ਰਭਾਵਸ਼ਾਲੀ ਰਣਨੀਤੀ ਸਾਬਤ ਹੋਇਆ

ਐਬਸਕੋ ਨੇ ਫੋਲੀਓ ਲਈ ਵੱਡੇ ਸੌਦਿਆਂ ਤੇ ਹਸਤਾਖਰ ਕੀਤੇ

ਐਬਸਕੋ ਸੂਚਨਾ ਸੇਵਾਵਾਂ 2,000 ਤੋਂ ਵੱਧ ਕਰਮਚਾਰੀਆਂ ਵਾਲਾ ਇੱਕ ਪਰਿਵਾਰਕ ਕਾਰੋਬਾਰ ਮੂਲ ਰੂਪ ਵਿੱਚ ਵਿਸ਼ਾ ਡਾਟਾਬੇਸ, ਸਬਸਕ੍ਰਿਪਸ਼ਨ ਪ੍ਰਬੰਧਨ ਸੇਵਾਵਾਂ ਅਤੇ ਹੋਰ ਮੁੱਖ ਸੇਵਾਵਾਂ ਪ੍ਰਦਾਨ ਕਰਕੇ 2 ਬਿਲੀਅਨ ਡਾਲਰ ਤੋਂ ਵੱਧ ਦੀ ਕੁੱਲ ਸਾਲਾਨਾ ਆਮਦਨ ਪੈਦਾ ਕਰ ਰਿਹਾ ਹੈ ਹਾਲ ਦੇ ਸਾਲਾਂ ਵਿੱਚ ਐਬਸਕੋ ਨੇ ਮਲਕੀਅਤ ਵਾਲੇ ਉਤਪਾਦਾਂ ਤੋਂ ਅੱਗੇ ਵੱਧਕੇ ਓਪਨ ਸੋਰਸ ਸਾਫਟਵੇਅਰ ਅਤੇ ਲਿੰਕਡ ਡੇਟਾ ਦੇ ਵਿਕਾਸ ਅਤੇ ਸਮਰਥਨ ਵਿੱਚ ਕਾਫੀ ਨਿਵੇਸ਼ ਕੀਤਾ ਹੈ ਕੰਪਨੀ ਦੀ ਉਤਪਾਦ ਰਣਨੀਤੀ ਦਾ ਮੂਲ ਉਦੇਸ਼ ਲਾਇਬ੍ਰੇਰੀਆਂ ਨੂੰ ਵਧੇਰੇ ਖੁੱਲ੍ਹੀ ਤਕਨੀਕੀ ਈਕੋਪ੍ਰਣਾਲੀ ਲਈ ਸਮਰੱਥ ਬਣਾਉਣਾ ਹੈ

ਐਬਸਕੋ ਡਿਸਕਵਰੀ ਸਰਵਿਸ ਹੁਣ 16,000 ਤੋਂ ਵੱਧ ਲਾਇਬ੍ਰੇਰੀਆਂ ਵਿੱਚ ਸਥਾਪਿਤ ਹੈ ਜੋ ਸਭ ਤੋਂ ਵੱਧ ਵਰਤੀ ਜਾਣ ਵਾਲੀ ਸੂਚਕਾਂਕ-ਅਧਾਰਿਤ ਡਿਸਕਵਰੀ ਸੇਵਾ ਹੈ ਇਸਦੇ ਹਾਲੀਆ ਉਤਪਾਦਾ ਵਿੱਚ ਇੱਕ ਨਵਾਂ ਇੰਟਰਫੇਸ ਸ਼ਾਮਿਲ ਹੈ ਜੋ ਸੁਧਰੇ ਹੋਏ ਯੂਐਕਸ ਡਿਜ਼ਾਈਨ ਅਤੇ ਵਿਅਕਤੀਗਤ ਵਿਸ਼ੇਸ਼ਤਾਵਾਂ ਵਾਲਾ ਹੈ ਇਸਦੇ ਸੂਚਕਾਂਕ ਵਿੱਚ ਜੇਸਟੋਰ ਓਪਨ ਸਮਾਜਕ ਕਲੈਕਸ਼ਨ ਅਤੇ ਓਪਨ ਐਕਸੈਸ ਜਰਨਲਜ਼ ਦੀ ਡਾਇਰੈਕਟਰੀ ਸ਼ਾਮਿਲ ਕੀਤਾ ਗਿਆ ਹੈ ਡੇਟਾਬੇਸ ਦਾ ਅਨਪੇਵਾਲ ਨਾਲ ਏਕੀਕਰਣ ਉਪਭੋਗਤਾਵਾਂ ਨੂੰ ਸਰੋਤਾਂ ਦੇ ਪੂਰੇ ਟੈਕਸਟ ਲਈ ਵਾਧੂ ਮਾਰਗ ਪ੍ਰਦਾਨ ਕਰਦਾ ਹੈ

ਐਬਸਕੋ ਓਪਨ ਏਪੀਆਈ ਦੁਆਰਾ ਆਪਣੇ ਮਲਕੀਅਤ ਵਾਲੇ ਉਤਪਾਦਾਂ ਵਿੱਚ ਅੰਤਰ-ਕਾਰਜਸ਼ੀਲਤਾ ਨੂੰ ਸਮਰੱਥ ਬਣਾਉਂਦਾ ਹੈ ਇਹਨਾਂ ਉਦਾਹਰਨਾਂ ਵਿੱਚ ਐਬਸਕੋ ਨੈਟ ਦਾ ਆਲਮਾ ਦੇ ਨਾਲ ਦਾ ਏਕੀਕਰਨ ਅਤੇ ਗੋਬੀ ਲਾਇਬ੍ਰੇਰੀ ਸੋਲਿਊਸ਼ਨ ਦੁਆਰਾ ਟੈਲਿਸ ਐਸਪਾਇਰ ਸਮੱਗਰੀ ਸਰੋਤਾਂ ਦੀ ਖੋਜ ਯੋਗਤਾ ਸ਼ਾਮਿਲ ਹੈ ਜੂਨ 2022 ਵਿੱਚ, ਐਬਸਕੋ ਨੇ ਕਲੇਵਰ ਨਾਲ ਸਾਂਝੇਦਾਰੀ ਕਰਕੇ   ਕੇ-12 ਸਕੂਲ ਨੈੱਟਵਰਕਾਂ ਅਤੇ ਉਹਨਾਂ ਦੇ ਇਲੈਕਟ੍ਰਾਨਿਕ ਸਰੋਤਾਂ ਵਿੱਚਕਾਰ ਸਿੰਗਲ ਸਾਈਨ-ਆਨ ਨੂੰ ਸਮਰੱਥ ਬਣਾਇਆ ਇਸ ਤੋਂ ਇਲਾਵਾ ਐਬਸਕੋ ਦੀ ਪਨੋਰਮਾ ਵਿਸ਼ਲੇਸ਼ਣ ਸੇਵਾ ਵੱਖ-ਵੱਖ ਵਿਕਰੇਤਾਵਾਂ ਅਤੇ ਪ੍ਰਦਾਤਾਵਾਂ ਦੇ ਸਿਸਟਮਾਂ ਤੋਂ ਵੱਖਰੇ ਡੇਟਾ ਨੂੰ ਜੋੜ ਸਕਦੀ ਹੈ

ਐਬਸਕੋ ਤੋਂ ਕਈ ਉਤਪਾਦ ਅਤੇ ਸੇਵਾਵਾਂ ਬਿਬਫਰੇਮ ਦੀ ਵਰਤੋਂ ਕਰਦੇ ਹਨ ਜੋ ਕਿ ਬਿਬਲੀਓਗ੍ਰਾਫਿਕ ਡੇਟਾ ਲਈ ਮਾਰਕ 21 ਦੇ ਉੱਤਰਾਧਿਕਾਰੀ ਵਜੋਂ ਸਥਾਪਿਤ ਮੰਨਿਆ ਜਾਂਦਾ ਹੈ। 2012 ਵਿੱਚ ਐਲਸੀ ਨੇ ਜੇਫੇਰੀਆ ਨੂੰ ਬਿਬਫਰੇਮ ਦੇ ਵਿਕਾਸ ਵਿੱਚ ਸਹਾਇਤਾ ਕਰਨ ਅਤੇ ਮਾਰਕ ਤੋਂ ਮੈਪਿੰਗ ਬਣਾਉਣ ਲਈ ਸੂਚੀਬੱਧ ਕੀਤਾ। ਐਬਸਕੋ ਨੇ 2020 ਵਿੱਚ ਜੇਫੇਰੀਆ ਨੂੰ ਖਰੀਦ ਲਿਆ ਜਿਸ ਸੇਵਾ ਨੂੰ ਬਿਬਲਿਓਗ੍ਰਾਫ ਵਜੋਂ ਜਾਣਿਆ ਜਾਂਦਾ ਹੈ। ਐਬਸਕੋ ਨੇ ਇਹ ਕਦਮ ਬਿਬਫਰੇਮ ਅਤੇ ਲਿੰਕਡ ਡਾਟਾ ਟੈਕਨਾਲੋਜੀ ਦਾ ਲਾਭ ਉਠਾਕੇ ਲਾਇਬ੍ਰੇਰੀ ਕੈਟਾਲਾਗਾਂ ਨਾਲ ਵੈੱਬ ਖੋਜਾਂ ਨੂੰ ਜੋੜਕੇ ਲਾਇਬ੍ਰੇਰੀ ਸਰੋਤਾਂ ਦੀ ਖੋਜਯੋਗਤਾ ਨੂੰ ਬਿਹਤਰ ਬਣਾਉਣਾ ਸੀ। ਐਬਸਕੋ ਦੀ ਹੋਲਡਿੰਗਜ਼ ਅਤੇ ਮੁਹਾਰਤ ਐਲਸੀ ਦੁਆਰਾ ਫੋਲੀਓ ਨੂੰ ਲਾਗੂ ਕਰਨ ਲਈ ਯੋਜਨਾਬੱਧ ਵਿਕਾਸ ਕਾਰਜਾਂ ਵਿੱਚ ਸਹਾਇਕ ਹੋਵੇਗੀ ਜਿਸ ਵਿੱਚ ਇਸਦੀ ਸੂਚੀਬੱਧਤਾ ਅਤੇ ਰਿਕਾਰਡ ਵੰਡ ਕਿਰਿਆ ਵਿੱਚ ਬਿਬਫਰੇਮ ਸਹਾਇਤਾ ਤੇ ਜ਼ੋਰ ਦਿੱਤਾ ਜਾਵੇਗਾ।

2016 ਵਿੱਚ ਐਬਸਕੋ ਓਪਨ ਲਾਇਬ੍ਰੇਰੀ ਵਾਤਾਵਰਣ ਅਤੇ ਅਨੇਕਾਂ ਅਕਾਦਮਿਕ ਲਾਇਬ੍ਰੇਰੀਆਂ ਦੇ ਨਾਲ ਸਾਂਝੇਦਾਰੀ ਕਰਕੇ ਫੋਲੀਓ ਦੀ ਸਿਰਜਣਾ ਦਾ ਸਮਰਥਨ ਕੀਤਾਫੋਲੀਓ ਇੱਕ ਵਿਹਾਰਕ ਵਿਕਲਪ ਬਣ ਗਿਆ ਹੈ ਸਮਾਜਕ ਵਿਕਰੇਤਾਵਾਂ ਕਰਕੇ ਅਤੇ ਵੱਡੀ ਗਿਣਤੀ ਵਿੱਚ ਲਾਇਬ੍ਰੇਰੀਆਂ ਜਿਹਨਾਂ ਦਾ ਐਬਸਕੋ ਹਿੱਸਾ ਹੈਓਪਨ ਸੋਰਸ ਪ੍ਰੋਜੈਕਟਾਂ ਦੁਆਰਾ ਅਪਣਾਏ ਗਏ ਵਿਕਾਸ ਮਾਡਲ ਵਿੱਚ ਖਾਸ ਤੌਰ ਤੇ ਵਿਸ਼ੇਸ਼ ਵਿਕਾਸ ਕਾਰਜਾਂ ਨੂੰ ਵਿੱਤੀ ਤੌਰ ਤੇ ਪ੍ਰਾਯੋਜਕ ਕਰਨ ਵਾਲੀਆਂ ਇੱਕ ਜਾਂ ਵੱਧ ਲਾਇਬ੍ਰੇਰੀਆਂ ਸ਼ਾਮਿਲ ਹੁੰਦੀਆਂ ਹਨ ਜੋ ਉਤਪਾਦ ਦੀ ਵਰਤੋਂ ਕਰਦੇ ਹੋਏ ਵਿਆਪਕ ਭਾਈਚਾਰੇ ਨੂੰ ਵੀ ਲਾਭ ਪਹੁੰਚਾਉਂਦੀਆਂ ਹਨ

ਐਲਸੀ ਦੀ ਫੋਲੀਓ ਦੀ ਚੋਣ ਅਤੇ ਐਬਸਕੋ ਤੋਂ ਦੀ ਮਦਦ ਇਸਦੇ ਨਵੇਂ ਲਾਇਬ੍ਰੇਰੀ ਕਲੈਕਸ਼ਨ ਐਕਸੈਸ ਪਲੇਟਫਾਰਮ ਨੂੰ ਬਣਾਉਣ ਵਿੱਚ ਮਦਦ ਕਰਨ ਲਈ ਫੋਲੀਓ ਨੂੰ ਸਥਿਰਤਾ ਦੇ ਇੱਕ ਨਵੇਂ ਪੱਧਰ ਵੱਲ ਪ੍ਰੇਰਿਤ ਕਰਦੀ ਹੈ ਅਤੇ ਐਲਐਸਪੀ ਖੇਤਰ ਵਿੱਚ ਇਸਦੀ ਸਥਿਤੀ ਨੂੰ ਮਜ਼ਬੂਤ ਕਰਦੀ ਹੈ। 25 ਮਿਲੀਅਨ ਡਾਲਰ ਤੱਕ ਦੇ ਇਸ ਬਹੁ-ਸਾਲ ਦੇ ਇਕਰਾਰਨਾਮੇ ਵਿੱਚ ਇੱਕ ਪ੍ਰਮੁੱਖ ਸਾਫਟਵੇਅਰ ਡਿਵੈਲਪਮੈਂਟ ਭਾਗ ਸ਼ਾਮਿਲ ਹੈ ਜੋ ਐਲਸੀ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਬਦਲ ਦੇਵੇਗਾ ਅਤੇ ਬਿਬਫਰੇਮ ਨੂੰ ਇਸਦੇ ਪ੍ਰਾਇਮਰੀ ਬਿਬਲਿਓਗ੍ਰਾਫਿਕ ਰੂਪ ਵਜੋਂ ਸਮਰਥਨ ਕਰੇਗਾ। ਇਕਰਾਰਨਾਮਾ ਇਸ ਦੇ ਸ਼ੁਰੂਆਤੀ ਪੜਾਅ ਲਈ 7.8 ਮਿਲੀਅਨ ਡਾਲਰ ਨਿਰਧਾਰਤ ਕਰਦਾ ਹੈ ਅਤੇ ਇਸ ਪਰਿਯੋਜਨਾ ਲਈ ਕੀਤੇ ਗਏ ਸੁਧਾਰਾਂ ਨਾਲ ਫੋਲੀਓ ਦੀ ਵਰਤੋਂ ਕਰਨ ਵਾਲੀਆਂ ਹੋਰ ਲਾਇਬ੍ਰੇਰੀਆਂ ਦੀ ਮਦਦ ਹੋਵੇਗੀ।

ਐਬਸਕੋ ਫੋਲੀਓ ਨੂੰ ਇੱਕ ਵਿਆਪਕ ਹੋਸਟਡ ਸੋਲੂਸ਼ਨ ਦੇ ਤੌਰ ਤੇ ਰੱਖਿਆ ਗਿਆ ਹੈ ਫੋਲੀਓ ਇਸਦੀ ਬੁਨਿਆਦ ਵਜੋਂ ਪ੍ਰਮੁੱਖ ਲਾਇਬ੍ਰੇਰੀ ਪ੍ਰਣਾਲੀ ਨੂੰ ਸੰਬੋਧਿਤ ਮੋਡਿਊਲਾਂ ਦਾ ਇੱਕ ਸੂਟ ਹੈ। ਵਾਧੂ ਮਲਕੀਅਤ ਵਾਲੇ ਹਿੱਸਿਆਂ ਵਿੱਚ ਐਬਸਕੋ ਖੋਜ ਸੇਵਾ, ਐਬਸਕੋ ਫੋਲੀਓ ਇਲੈਕਟ੍ਰਾਨਿਕ ਖੋਜ ਪ੍ਰਬੰਧਨ, ਐਬਸਕੋ ਗਿਆਨ ਆਧਾਰ, ਲੋਕੇਟ (ਇੱਕ ਸਮਰਪਿਤ ਕੈਟਾਲਾਗ ਵਜੋਂ), ਹੋਸਟਿੰਗ ਅਤੇ ਸਹਾਇਤਾ ਸੇਵਾਵਾਂ ਸ਼ਾਮਿਲ ਹਨ। 85 ਲਾਇਬ੍ਰੇਰੀਆਂ ਨੇ ਐਬਸਕੋ ਫੋਲੀਓ ਲਈ ਇਕਰਾਰਨਾਮੇ ਤੇ ਹਸਤਾਖਰ ਕੀਤੇ ਹਨ ਜਿਸ ਵਿਚੋਂ 2022 ਵਿੱਚ ਕੀਤੀਆਂ ਗਈਆਂ 61 ਵਚਨਬੱਧਤਾਵਾਂ ਸ਼ਾਮਿਲ ਹਨ।

ਮੋਬਿਅਸ ਕਨਸੋਰਟੀਅਮ ਜਿਸ ਵਿੱਚ ਮਿਸੂਰੀ ਵਿੱਚ ਪ੍ਰਮੁੱਖ ਅਕਾਦਮਿਕ ਲਾਇਬ੍ਰੇਰੀਆਂ ਸ਼ਾਮਿਲ ਹਨ ਨੇ ਸੀਅਰਾ ਅਤੇ ਇੰਨਰੀਚ ਨੂੰ ਬਦਲਣ ਲਈ ਪਿਛਲੇ ਸਾਲ ਐਬਸਕੋ ਫੋਲੀਓ ਅਤੇ ਰੀਸ਼ੇਅਰ ਦੋਵਾਂ ਨੂੰ ਚੁਣਿਆ ਸੀ ਦਸੰਬਰ ਵਿੱਚ ਆਸਟ੍ਰੇਲੀਆ ਦੀ ਰਾਸ਼ਟਰੀ ਲਾਇਬ੍ਰੇਰੀ ਨੇ ਆਪਣੇ ਵੋਏਜਰ ਆਈਐਲਐਸ ਨੂੰ ਬਦਲਣ ਲਈ ਐਬਸਕੋ ਫੋਲੀਓ ਨੂੰ ਚੁਣਿਆ

ਐਬਸਕੋ ਫੋਲੀਓ ਦਾ ਸਮਰਥਨ ਕਰਨ ਲਈ ਐਬਸਕੋ ਹੋਰ ਵਿਕਰੇਤਾਵਾਂ ਨਾਲ ਵੀ ਭਾਈਵਾਲੀ ਕਰਦਾ ਹੈ ਪੰਜ ਲਾਇਬ੍ਰੇਰੀਆਂ ਨੇ ਐਬਸਕੋ ਫੋਲੀਓ ਲਈ ਬਾਈਵਾਟਰਸੋਲੂਸ਼ਨਸ ਨਾਲ ਹਸਤਾਖਰ ਕੀਤੇ ਹਨ, ਜਿਸ ਵਿੱਚ ਇੱਕ ਪਿਛਲੇ ਸਾਲ ਸ਼ਾਮਿਲ ਕੀਤੀ ਗਈ ਹੈ ਹੋਰ ਕੰਪਨੀਆਂ ਐਬਸਕੋ ਤੋਂ ਸੁਤੰਤਰ ਤੌਰ ਤੇ ਫੋਲੀਓ ਲਈ ਹੋਸਟਿੰਗ, ਸਹਾਇਤਾ, ਪ੍ਰਵਾਸ ਅਤੇ ਵਿਕਾਸ ਸੇਵਾਵਾਂ ਦੀ ਪੇਸ਼ਕਸ਼ ਕਰਦੀਆਂ ਹਨ ਅਤੇ ਕੁਝ ਲਾਇਬ੍ਰੇਰੀਆਂ ਦੀਆਂ ਵਿਕਰੇਤਾਵਾਂ ਦੇ ਸੀਮਤ ਸਮਰਥਨ ਦੇ ਨਾਲ ਆਪਣੇ ਤੌਰ ਤੇ ਫੋਲੀਓ ਨੂੰ ਲਾਗੂ ਕਰਨ ਦੀਆਂ ਯੋਜਨਾਵਾਂ ਹਨ

ਓਪਨ ਸੋਰਸ ਸਹਿਯੋਗ ਦਾ ਵਿਕਾਸ

ਲਾਭਕਾਰੀ ਕੰਪਨੀਆਂ ਅਤੇ ਗੈਰ-ਲਾਭਕਾਰੀ ਸੰਸਥਾਵਾਂ ਦੋਵਾਂ ਨੇ ਓਪਨ ਸੋਰਸ ਉਤਪਾਦਾਂ ਦੇ ਵਿਕਾਸ ਅਤੇ ਉਨ੍ਹਾਂ ਦੀ ਲੰਬੇ ਸਮੇਂ ਲਈ ਸਥਿਰਤਾ ਵਿੱਚ ਯੋਗਦਾਨ ਪਾਇਆ ਹੈ। 2000 ਦੇ ਦਹਾਕੇ ਦੇ ਮੱਧ ਤੋਂ ਓਪਨ ਸੋਰਸ ਸਾਫਟਵੇਅਰ ਲਈ ਵਪਾਰਕ ਸੇਵਾਵਾਂ ਲਾਇਬ੍ਰੇਰੀ ਤਕਨੀਕੀ ਉਦਯੋਗ ਦਾ ਹਿੱਸਾ ਰਹੀਆਂ ਹਨ ਅਤੇ ਸੈਕਟਰ ਦੇ ਪ੍ਰਭਾਵ ਨੂੰ ਵਧਾ ਰਹੀਆਂ ਹਨ।

ਬਾਈਵਾਟਰ ਸੋਲਿਊਸ਼ਨਜ਼ ਇੱਕ ਨਿੱਜੀ ਤੌਰ ਤੇ ਆਯੋਜਿਤ ਕੰਪਨੀ ਅਸਪਨ ਡਿਸਕਵਰੀ, ਕੋਰਲ ਅਤੇ ਕੋਹਾ ਸਮੇਤ ਕਈ ਓਪਨ ਸੋਰਸ ਲਾਇਬ੍ਰੇਰੀ ਉਤਪਾਦਾਂ ਲਈ ਹੋਸਟਿੰਗ ਅਤੇ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੀ ਹੈ ਕੰਪਨੀ ਦੀ ਸਥਾਪਨਾ 2009 ਵਿੱਚ ਕੀਤੀ ਗਈ ਸੀ ਅਤੇ ਇਸਨੇ 40 ਕਰਮਚਾਰੀਆਂ ਦੇ ਮੌਜੂਦਾ ਕਰਮਚਾਰੀਆਂ ਵਿੱਚ ਲਗਾਤਾਰ ਵਾਧਾ ਕੀਤਾ ਹੈ

ਪਿਛਲੇ ਸਾਲ ਬਾਈਵਾਟਰ ਸੋਲਿਊਸ਼ਨਜ਼ ਨੇ ਜਨਤਕ ਲਾਇਬ੍ਰੇਰੀਆਂ ਨੂੰ ਮਲਕੀਅਤ ਵਾਲੇ ਆਈਐਲਐਸ ਉਤਪਾਦਾਂ ਜਿਵੇਂ ਕਿ ਹੋਰੀਜਨ, ਪੋਲਾਰਿਸ, ਸੀਅਰਾ ਅਤੇ ਸਿਮਫੋਨੀ ਦੇ ਨਾਲ-ਨਾਲ ਐਵਰਗ੍ਰੀਨ ਅਤੇ ਸਵੈ-ਪ੍ਰਬੰਧਿਤ ਕੋਹਾ ਲਾਗੂ ਕਰਨ ਸਮੇਤ ਓਪਨ ਸੋਰਸ ਉਤਪਾਦਾਂ ਤੋਂ ਦੂਰ ਕੀਤਾ। ਜਿਨ੍ਹਾਂ ਅਕਾਦਮਿਕ ਲਾਇਬ੍ਰੇਰੀਆਂ ਨੇ 2022 ਵਿੱਚ ਬਾਈਵਾਟਰਸੋਲੂਸ਼ਨਸ ਤੋਂ ਕੋਹਾ ਸੇਵਾਵਾਂ ਦੀ ਚੋਣ ਕੀਤੀ ਉਹਨਾਂ ਨੇ ਅਲਮਾ, ਓਸੀਐਲਸੀ ਦੇ ਵਰਲਡਸ਼ੇਅਰ ਮੈਨੇਜਮੈਂਟ ਸੇਵਾ ਅਤੇ ਸੀਅਰਾ ਨੂੰ ਛੱਡ ਦਿੱਤਾ।

ਅਸਪਨ ਡਿਸਕਵਰੀ, ਇੱਕ ਓਪਨ ਸੋਰਸ ਖੋਜ ਵਾਤਾਵਰਣ ਨੇ ਕੋਹਾ ਅਤੇ ਮਲਕੀਅਤ ਵਾਲੇ ਆਈਐਲਐਸ ਉਤਪਾਦਾਂ ਦੀ ਵਰਤੋਂ ਕਰਦੀਆਂ ਜਨਤਕ ਲਾਇਬ੍ਰੇਰੀਆਂ ਨੂੰ ਆਕਰਸ਼ਿਤ ਕੀਤਾ ਹੈ। ਬਾਈਵਾਟਰ ਸੋਲਿਊਸ਼ਨਜ਼ ਅਸਪਨ ਡਿਸਕਵਰੀ ਲਈ ਵਿਕਾਸ ਅਤੇ ਸਮਰਥਨ ਲਾਗੂ ਕਰਨ ਵਿੱਚ ਮਾਰਕੀਟ ਦੀ ਅਗਵਾਈ ਕਰਦਾ ਹੈ। 2022 ਵਿੱਚ ਕੰਪਨੀ ਨੇ ਅਸਪਨ ਡਿਸਕਵਰੀ ਲਈ 48 ਸਹਾਇਤਾ ਸਮਝੌਤਿਆਂ ਤੇ ਦਸਤਖਤ ਕਰਦੇ ਹੋਏ 110 ਲਾਇਬ੍ਰੇਰੀ ਸਥਾਨਾਂ ਨੂੰ ਕਵਰ ਕੀਤਾ ਅਤੇ ਕੁੱਲ ਸਥਾਪਨਾਵਾਂ ਨੂੰ 694 ਤੱਕ ਵਧਾ ਦਿੱਤਾ। ਇਸਤੋਂ ਇਲਾਵਾ ਬਾਈਵਾਟਰ ਸੋਲਿਊਸ਼ਨਜ਼ ਨੇ ਕੋਹਾ ਨੂੰ ਲਾਗੂ ਕਰਨ ਲਈ 93 ਲਾਇਬ੍ਰੇਰੀਆਂ ਦੀ ਨੁਮਾਇੰਦਗੀ ਕਰਦੇ ਹੋਏ 47 ਸਹਾਇਤਾ ਸਮਝੌਤਿਆਂ ਤੇ ਦਸਤਖਤ ਕੀਤੇ।

ਬਾਈਵਾਟਰ ਸੋਲਿਊਸ਼ਨਜ਼ ਸਹਿਯੋਗ ਦੇ ਨਾਲ-ਨਾਲ ਹੋਰ ਵੀ ਲਾਇਬ੍ਰੇਰੀਆਂ ਕੋਹਾ ਨੂੰ ਚੁਣ ਰਹੀਆਂ ਹਨ। 2022 ਵਿੱਚ ਤਿੰਨ ਕੰਸੋਰਟੀਆ ਮਲਕੀਅਤ ਵਾਲੇ ਆਈਐਲਐਸ ਉਤਪਾਦਾਂ ਤੋਂ ਬਾਈਵਾਟਰ ਸੋਲਿਊਸ਼ਨਜ਼ ਦੁਆਰਾ ਸਮਰਥਤ ਕੋਹਾ ਅਤੇ ਅਸਪਨ ਡਿਸਕਵਰੀ ਵਿੱਚ ਚਲੇ ਜਾਣ ਵਾਲੀਆਂ ਕੈਲੀਫੋਰਨੀਆ ਦੀ  ਬਲੈਕ ਗੋਲਡ ਕੋਆਪਰੇਟਿਵ ਲਾਇਬ੍ਰੇਰੀ ਪ੍ਰਣਾਲੀ, ਮੈਸੇਚਿਉਸੇਟਸ ਦੀ ਕੇਪ ਲਾਇਬ੍ਰੇਰੀਆਂ ਆਟੋਮੇਟਿਡ ਮਟੀਰੀਅਲ ਸ਼ੇਅਰਿੰਗ ਅਤੇ ਰ੍ਹੋਡ ਆਈਲੈਂਡ ਦੀ ਓਸ਼ੀਅਨ ਸਟੇਟ ਦੀਆਂ ਲਾਇਬ੍ਰੇਰੀਆਂ। ਇਸ ਤੋਂ ਇਲਾਵਾ ਬਾਈਵਾਟਰ ਸੋਲਿਊਸ਼ਨਜ਼ ਨੇ ਆਪਣੀਆਂ ਫੋਲੀਓ ਸੇਵਾਵਾਂ ਲਈ ਇੱਕ ਹੋਰ ਅਕਾਦਮਿਕ ਲਾਇਬ੍ਰੇਰੀ, ਕੋਰਲ ਇਲੈਕਟ੍ਰਾਨਿਕ ਸਰੋਤ ਪ੍ਰਬੰਧਨ ਪ੍ਰਣਾਲੀ ਲਈ 2 ਅਤੇ ਕੋਹਾ ਹੋਸਟਿੰਗ ਅਤੇ ਸਹਾਇਤਾ ਸੇਵਾਵਾਂ ਲਈ 12 ਪ੍ਰਾਪਤ ਕੀਤੇ।

ਇਕਵਿਨੋਕਸ ਓਪਨ ਲਾਇਬ੍ਰੇਰੀ ਇਨੀਸ਼ੀਏਟਿਵ 2017 ਵਿੱਚ ਸਥਾਪਿਤ ਇੱਕ ਗੈਰ-ਲਾਭਕਾਰੀ ਓਪਨ ਸੋਰਸ ਲਾਇਬ੍ਰੇਰੀ ਸਾਫਟਵੇਅਰ ਦਾ ਸਮਰਥਨ ਕਰਨ ਵਾਲੀ ਇੱਕ ਹੋਰ ਸੰਸਥਾ ਹੈ। ਏਵਰਗ੍ਰੀਨ ਲਾਇਬ੍ਰੇਰੀ ਕੰਸੋਰਟੀਆ ਲਈ ਵਿਕਸਤ ਇੱਕ ਆਈਐਲਐਸ ਸੰਗਠਨ ਦੇ ਇਕਰਾਰਨਾਮੇ ਦੇ ਇੱਕ ਵੱਡੇ ਹਿੱਸੇ ਨੂੰ ਦਰਸਾਉਂਦਾ ਹੈ। ਲਾਇਬ੍ਰੇਰੀਆਂ ਜਿਹੜੀਆਂ ਕਿਸੇ ਕੰਸੋਰਟੀਅਮ ਦਾ ਹਿੱਸਾ ਨਹੀਂ ਹਨ ਇਕਵਿਨੋਕਸ ਕੋਹਾ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ।

ਇਕਵਿਨੋਕਸ ਦੇ 21 ਕਰਮਚਾਰੀਆਂ ਵਿੱਚੋਂ 5 ਸਾਫਟਵੇਅਰ ਲਈ ਸਮਰਪਿਤ ਹਨ। 2022 ਵਿੱਚ ਕੰਪਨੀ ਨੇ ਐਵਰਗਰੀਨ ਅਤੇ ਫੁਲਫਿਲਮੈਂਟ ਲਈ 30 ਵਿਕਾਸ ਪਰਿਯੋਜਨਾ ਪੂਰੇ ਕੀਤੇ। ਇਕਵਿਨੋਕਸ ਡਿਵੈਲਪਰਾਂ ਨੇ ਅਸਪਨ ਡਿਸਕਵਰੀ, ਕੋਰਲ ਅਤੇ ਵੁਫਾਈਂਡ ਦੇ ਵਿਕਾਸ ਵਿੱਚ ਵੀ ਯੋਗਦਾਨ ਪਾਇਆ ਹੈ। ਸੰਸਥਾ ਮੁਫਤ ਵਿਦਿਅਕ ਸਮਾਗਮਾਂ, ਸਮਾਜਕ ਪ੍ਰੋਗਰਾਮਾਂ ਅਤੇ ਵੈਬਿਨਾਰਾਂ ਦੇ ਨਾਲ-ਨਾਲ ਫੀਸ-ਅਧਾਰਿਤ ਵਰਕਸ਼ਾਪਾਂ ਦੀ ਪੇਸ਼ਕਸ਼ ਕਰਦੀ ਹੈ

ਪਿਛਲੇ ਸਾਲ 12 ਸਥਾਨਾਂ ਦੀ ਨੁਮਾਇੰਦਗੀ ਕਰਨ ਵਾਲੀਆਂ 7 ਲਾਇਬ੍ਰੇਰੀਆਂ ਨੇ ਐਵਰਗ੍ਰੀਨ ਸੇਵਾਵਾਂ ਲਈ ਇਕਵਿਨੋਕਸ ਨਾਲ ਇਕਰਾਰਨਾਮੇ ਕੀਤੇ ਅਤੇ ਕੁੱਲ ਸਥਾਪਨਾਵਾਂ ਨੂੰ 837 ਤੱਕ ਵਧਾ ਦਿੱਤਾ। ਕੋਹਾ ਲਈ 3 ਸਹਾਇਤਾ ਸੇਵਾ ਇਕਰਾਰਨਾਮਿਆਂ ਨੇ ਇਸਦੀਆਂ ਕੁੱਲ ਸਥਾਪਨਾਵਾਂ ਨੂੰ 53 ਤੱਕ ਵਧਾ ਦਿੱਤਾ ਹੈ।

ਇਕਵਿਨੋਕਸ ਨੇ ਹਾਲ ਹੀ ਵਿੱਚ ਅਸਪਨ ਡਿਸਕਵਰੀ ਲਈ ਸੇਵਾਵਾਂ ਸ਼ੁਰੂ ਕੀਤੀਆਂ ਹਨ 3 ਸਹਾਇਤਾ ਇਕਰਾਰਨਾਮੇ ਤੇ ਹਸਤਾਖਰ ਕੀਤੇ ਹਨ ਜੋ 82 ਲਾਇਬ੍ਰੇਰੀ ਸਥਾਨਾਂ ਨੂੰ ਕਵਰ ਕਰਦੇ ਹਨ। 1 ਵਾਧੂ ਲਾਇਬ੍ਰੇਰੀ ਨੇ ਵੁਫਾਈਂਡ ਦਾ ਸਮਰਥਨ ਕਰਨ ਲਈ ਇਕਵਿਨੋਕਸ ਨੂੰ ਚੁਣਿਆ ਹੈ, ਜਦੋਂ ਕਿ 334 ਲਾਇਬ੍ਰੇਰੀਆਂ ਫੁਲਫਿਲਮੈਂਟ ਦੀ ਵਰਤੋਂ ਕਰਦੀਆਂ ਹਨ, ਜੋ ਕਿ ਐਵਰਗਰੀਨ ਤੇ ਆਧਾਰਿਤ ਇੱਕ ਓਪਨ ਸੋਰਸ ਸਰੋਤ-ਸ਼ੇਅਰਿੰਗ ਵਾਤਾਵਰਨ ਹੈ।

ਸੂਚਕਾਂਕ ਡੇਟਾ: 1994 ਵਿੱਚ ਐਡਮ ਡਿਕਮਾਈਸ ਅਤੇ ਸੇਬੇਸਟੀਅਨ ਹੈਮਰ ਦੁਆਰਾ ਸਹਿ-ਸਥਾਪਿਤ ਸੂਚਕਾਂਕ ਡੇਟਾ, ਲਾਇਬ੍ਰੇਰੀਆਂ ਲਈ ਓਪਨ ਸੋਰਸ ਸਾਫਟਵੇਅਰ ਅਤੇ ਸੇਵਾਵਾਂ ਵਿੱਚ ਇੱਕ ਮੋਢੀ ਹੈ। ਐਬਸਕੋ ਸੂਚਨਾ ਸੇਵਾਵਾਂ ਦੁਆਰਾ ਕੰਪਨੀ ਨੂੰ 2015 ਵਿੱਚ ਫੋਲੀਓ ਲਈ ਮਾਈਕ੍ਰੋ ਸੇਵਾ ਬੁਨਿਆਦੀ ਢਾਂਚਾ ਅਤੇ ਇੰਟਰਫੇਸ ਢਾਂਚਾ ਬਣਾਉਣ ਲਈ ਸੂਚੀਬੱਧ ਕੀਤਾ ਗਿਆ ਸੀ। ਸੂਚਕਾਂਕ ਡੇਟਾ ਫੋਲੀਓ ਦੇ ਸਹਿਯੋਗੀ ਵਿਕਾਸ ਵਿੱਚ ਲੱਗਿਆ ਹੋਇਆ ਹੈ ਅਤੇ ਇਸਨੇ ਫੋਲੀਓ ਬੁਨਿਆਦੀ ਢਾਂਚੇ ਦੇ ਆਧਾਰ ਤੇ ਰੀਸ਼ੇਅਰ ਸਰੋਤ-ਸ਼ੇਅਰਿੰਗ ਸੇਵਾ ਦੀ ਸਿਰਜਣਾ ਦੀ ਅਗਵਾਈ ਕੀਤੀ ਹੈ।

2022 ਵਿੱਚ ਆਈਵੀ ਪਲੱਸ ਲਾਇਬ੍ਰੇਰੀਜ਼ ਕਨਫੈਡਰੇਸ਼ਨ ਨੇ ਆਪਣੀ ਬੋਰੋ ਡਾਇਰੈਕਟ ਸਰੋਤ-ਸ਼ੇਅਰਿੰਗ ਪਹਿਲਕਦਮੀ ਲਈ ਸੂਚਕਾਂਕ ਡੇਟਾ ਨਾਲ ਸਮਝੌਤਾ ਕੀਤਾ ਜਦੋਂ ਕਿ ਆਸਟ੍ਰੇਲੀਆ ਵਿੱਚ ਕੈਵਲ ਨੈੱਟਵਰਕ ਅਤੇ ਉੱਤਰੀ ਕੈਰੋਲੀਨਾ ਵਿੱਚ ਟ੍ਰਾਈਐਂਗਲ ਰਿਸਰਚ ਲਾਇਬ੍ਰੇਰੀਜ਼ ਨੈੱਟਵਰਕ ਰੀ-ਸ਼ੇਅਰ ਤੇ ਸੂਚਕਾਂਕ ਡੇਟਾ ਨਾਲ ਭਾਈਵਾਲੀ ਕਰਨ ਵਾਲੀਆਂ ਸੰਸਥਾਵਾਂ ਵਿੱਚੋਂ ਇੱਕ ਹਨ। ਸੂਚਕਾਂਕ ਡੇਟਾ ਫੋਲੀਓ ਨੂੰ ਲਾਗੂ ਕਰਨ ਵਾਲੀਆਂ ਲਾਇਬ੍ਰੇਰੀਆਂ ਲਈ ਹੋਸਟਿੰਗ ਅਤੇ ਸਹਾਇਤਾ ਸੇਵਾਵਾਂ ਵੀ ਪੇਸ਼ ਕਰਦਾ ਹੈ। ਕੰਪਨੀ ਨੇ 98 ਸਥਾਨਾਂ ਦੀ ਨੁਮਾਇੰਦਗੀ ਕਰਦੇ ਹੋਏ 2022 ਵਿੱਚ ਫੋਲੀਓ ਲਈ 10 ਸਮਝੌਤਿਆਂ ਤੇ ਦਸਤਖਤ ਕੀਤੇ।

ਨਸੀਜ: ਇਹ ਮੱਧ ਪੂਰਬ ਅਤੇ ਉੱਤਰੀ ਅਫ਼ਰੀਕਾ ਵਿੱਚ ਲਾਇਬ੍ਰੇਰੀਆਂ ਅਤੇ ਸੱਭਿਆਚਾਰਕ ਸੰਸਥਾਵਾਂ ਲਈ ਇੱਕ ਪ੍ਰਮੁੱਖ ਤਕਨੀਕੀ ਪ੍ਰਦਾਨ ਕਰਨ ਵਾਲਾ ਹੈ ਨਸੀਜ ਨੇ ਪਿਛਲੇ ਤਿੰਨ ਸਾਲਾਂ ਵਿੱਚ ਪ੍ਰਬੰਧਨ ਸਮਰੱਥਾਵਾਂ ਲਈ ਫੋਲੀਓ ਦੀ ਵਰਤੋਂ ਕਰਦੇ ਹੋਏ ਲਾਇਬ੍ਰੇਰੀਆਂ ਲਈ ਇੱਕ ਵਿਆਪਕ ਪਲੇਟਫਾਰਮ ਵਜੋਂ ਮੀਦਾਦ ਨੂੰ ਵਿਕਸਤ ਕਰਨ ਕੀਤਾ ਹੈ।

ਵਰਤਮਾਨ ਵਿੱਚ ਯੂਨਹਾਨ ਨਾਮਕ ਚੀਨੀ ਲਾਇਬ੍ਰੇਰੀਆਂ ਲਈ ਫੋਲੀਓ ਦਾ ਇੱਕ ਸੰਸਕਰਣ ਜਾਰੀ ਹੈ। ਸ਼ੰਘਾਈ ਲਾਇਬ੍ਰੇਰੀ ਇੱਕ ਵਿਸ਼ਾਲ ਜਨਤਕ ਅਤੇ ਖੋਜ ਲਾਇਬ੍ਰੇਰੀ ਇਸਦੇ ਹੋਰੀਜ਼ਨ ਆਈਐਲਐਸ ਨੂੰ ਬਦਲਣ ਲਈ ਇਸ ਪਲੇਟਫਾਰਮ ਨੂੰ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇੱਕ ਵਾਰ ਪੂਰਾ ਹੋਣ ਤੇ ਯੂਨਹਾਨ ਚੀਨ ਵਿੱਚ ਹਜ਼ਾਰਾਂ ਜਨਤਕ ਅਤੇ ਅਕਾਦਮਿਕ ਲਾਇਬ੍ਰੇਰੀਆਂ ਲਈ ਇੱਕ ਵਿਕਲਪ ਬਣ ਜਾਵੇਗਾ।

ਟਿੰਡ: ਇਹ ਸਵਿਟਜ਼ਰਲੈਂਡ ਵਿੱਚ ਸਰਨ ਖੋਜ ਸਹੂਲਤ ਦੁਆਰਾ 2015 ਵਿੱਚ ਬਣਾਇਆ ਗਿਆ ਇੱਕ ਸਟਾਰਟਅੱਪ, ਓਪਨ ਸੋਰਸ ਇਨਵੇਨੀਓ ਕੋਡਬੇਸ ਤੇ ਆਧਾਰਿਤ ਉਤਪਾਦ ਪੇਸ਼ ਕਰਦਾ ਹੈ ਜਿਸ ਵਿੱਚ ਇਸਦੇ ਡਿਜੀਟਲ ਆਰਕਾਈਵ ਉਤਪਾਦ ਟਿੰਡ ਡੀਏ, ਟਿੰਡ ਆਈਐਲਐਸ, ਸੰਸਥਾਗਤ ਰਿਪੋਜ਼ਟਰੀ ਉਤਪਾਦ ਟਿੰਡ ਆਈਆਰ ਅਤੇ ਖੋਜ ਡੇਟਾ ਪ੍ਰਬੰਧਨ ਪਲੇਟਫਾਰਮ ਟਿੰਡ ਆਰਡੀਐਮ ਸ਼ਾਮਿਲ ਹਨ। ਪਿਛਲੇ ਸਾਲ 2 ਲਾਇਬ੍ਰੇਰੀਆਂ ਨੇ ਟਿੰਡ ਆਈਐਲਐਸ ਨੂੰ ਚੁਣਿਆ ਜਿਸ ਵਿੱਚ ਇੱਕ ਅਲਮਾ ਤੋਂ ਦੂਰ ਪਰਵਾਸ ਅਤੇ ਇੱਕ ਰਾਸ਼ਟਰੀ ਕਨਸ਼ੋਰਟੀਅਮ ਸ਼ਾਮਿਲ ਹੈ। 5 ਸੰਸਥਾਵਾਂ ਨੇ ਟਿੰਡ ਆਈਆਰ ਨੂੰ ਚੁਣਿਆ ਜਿਸ ਨਾਲ ਕੁੱਲ ਸਥਾਪਨਾਵਾਂ 26 ਹੋ ਗਈਆਂ। ਟਿੰਡ ਡੀਏ ਦੀਆਂ 4 ਚੌਣਾ ਨੇ ਇਸਦੇ ਉਪਭੋਗਤਾ ਆਧਾਰ ਨੂੰ 18 ਤੱਕ ਵਧਾ ਦਿੱਤਾ। ਕੰਪਨੀ ਨੇ ਨੋਟ ਕੀਤਾ ਕਿ ਇਸਦੇ ਨਵੇਂ ਗਾਹਕਾਂ ਵਿੱਚੋਂ 60% ਨੇ ਕਈ ਉਤਪਾਦ ਪ੍ਰਾਪਤ ਕੀਤੇ ਹਨ। ਕੁੱਲ ਮਿਲਾ ਕੇ ਟਿੰਡ ਨੇ 2022 ਵਿੱਚ 66 ਨਵੀਆਂ ਵਿਕਰੀਆਂ ਕੀਤੀਆਂ।

ਮੀਡੀਆ ਫਲੈਕਸ: ਇਹ ਕੇ–12 ਸਕੂਲਾਂ ਅਤੇ ਹੋਰ ਛੋਟੀਆਂ ਲਾਇਬ੍ਰੇਰੀਆਂ ਲਈ ਓਪਲਸ ਇੱਕ ਵੈੱਬ-ਆਧਾਰਿਤ ਓਪਨ ਸੋਰਸ ਆਈਐਲਐਸ ਵਿਕਸਿਤ ਅਤੇ ਸਮਰਥਨ ਕਰਦਾ ਹੈ। ਨਿਊਯਾਰਕ ਵਿੱਚ ਬਹੁਤ ਸਾਰੀਆਂ ਲਾਇਬ੍ਰੇਰੀਆਂ ਮੀਡੀਆ ਫਲੈਕਸ ਦੀ ਭਾਈਵਾਲੀ ਵਿੱਚ ਸਹਿਕਾਰੀ ਸਿੱਖਿਆ ਬੋਰਡਾਂ ਦੇ ਨਾਲ ਪ੍ਰਬੰਧਾਂ ਰਾਹੀਂ ਓਪਲਸ ਨੂੰ ਲਾਗੂ ਕਰਨਾ ਜਾਰੀ ਰੱਖਦੀਆਂ ਹਨ।

“ਹਾਲਾਂਕਿ ਮਲਕੀਅਤ ਉਤਪਾਦਾਂ ਦਾ ਦਬਦਬਾ ਜਾਰੀ ਹੈ,
ਓਪਨ ਸੋਰਸ ਵਿਕਲਪ ਵਧਦੀ ਪ੍ਰਤੀਯੋਗੀ ਬਣ ਰਹੇ ਹਨ

ਕਲੈਰੀਵੇਟ ਦੁਆਰਾ ਉਦਯੋਗ ਦਾ ਵਿਸ਼ਾਲ ਏਕੀਕਰਣ ਜਾਰੀ ਹੈ

ਪਿਛਲੇ ਸਾਲ ਦੀ ਰਿਪੋਰਟ ਵਿੱਚ 2.5 ਬਿਲੀਅਨ ਤੋਂ ਵੱਧ ਡਾਲਰ ਦੀ ਅਨੁਮਾਨਤ ਸਾਲਾਨਾ ਆਮਦਨ ਦੇ ਨਾਲ ਪ੍ਰੋਕੁਏਸਟ ਜੋ ਕਿ ਇੱਕ ਲੰਡਨ-ਅਧਾਰਿਤ, ਜਨਤਕ ਤੌਰ ਤੇ ਵਪਾਰਕ ਕਾਰਪੋਰੇਸ਼ਨ ਦਾ ਕਲੈਰੀਵੇਟ ਦੁਆਰਾ ਖਰੀਦ ਦਾ ਐਲਾਨ ਕੀਤਾ ਗਿਆ ਸੀ। ਦਸੰਬਰ 2021 ਵਿੱਚ ਪ੍ਰੋਕੁਏਸਟ ਦੀ 5.3 ਬਿਲੀਅਨ ਡਾਲਰ ਦੀ ਪ੍ਰਾਪਤੀ ਜਿਸ ਵਿੱਚ ਪ੍ਰੋਕੁਏਸਟ ਦੀਆਂ ਕੰਪਨੀਆਂ ਐਕਸ ਲਿਬਰੀਸ ਅਤੇ ਇੰਨੋਵੇਟਿਵ ਸ਼ਾਮਿਲ ਸਨ ਜੋ ਲਾਇਬ੍ਰੇਰੀ ਤਕਨੀਕੀ ਉਦਯੋਗ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਕਾਰੋਬਾਰੀ ਘਟਨਾ ਹੈ। ਇਸ ਏਕੀਕ੍ਰਿਤ ਕਲੈਰੀਵੇਟ ਦੀ ਅਗਵਾਈ ਸੀਈਓ ਜੋਨਾਥਨ ਗੇਅਰ ਅਤੇ ਚੇਅਰਮੈਨ ਐਂਡਰਿਊ ਐਮ ਸਨਾਈਡਰ ਕਰ ਰਹੇ ਹਨ ।

ਪ੍ਰੋਕੁਏਸਟ ਦੇ ਸਾਬਕਾ ਕਾਰੋਬਾਰਾਂ ਦਾ ਏਕੀਕਰਣ ਚੰਗੀ ਤਰ੍ਹਾਂ ਚੱਲ ਰਿਹਾ ਹੈ। ਇਨੋਵੇਟਿਵ ਅਤੇ ਐਕਸਲਿਬਰਿਸ ਦੋਵੇਂ ਹੁਣ ਇੱਕ ਇਕੱਲੇ ਜਨਰਲ ਮੈਨੇਜਰ ਯਾਰੀਵ ਕੁਰਸ਼ ਦੁਆਰਾ ਰਿਪੋਰਟ ਕਰਦੇ ਹਨ। ਕਲੈਰੀਵੇਟ ਦੀਆਂ ਦੋ ਲਾਇਬ੍ਰੇਰੀ ਡਿਵੀਜ਼ਨਾਂ ਨੇ 2022 ਵਿੱਚ ਸਮੂਹਿਕ ਤੌਰ ਤੇ 1,084 ਲੋਕਾਂ ਨੂੰ ਰੁਜ਼ਗਾਰ ਦਿੱਤਾ ਜਿਸ ਵਿੱਚ 836 ਐਕਸਲਿਬਰਿਸ ਦੁਆਰਾ ਅਤੇ 248 ਇਨੋਵੇਟਿਵ ਦੁਆਰਾ ਰਿਪੋਰਟ ਕੀਤੇ ਗਏ ਸਨ।

ਕਲੈਰੀਵੇਟ ਉਦਯੋਗ ਲਈ ਵੱਡੇ ਪੈਮਾਨੇ ਅਤੇ ਡੂੰਘੇ ਸਰੋਤ ਲਿਆਉਂਦਾ ਹੈ। ਹੁਣ ਤੱਕ ਐਕਸਲਿਬਰਿਸ ਦਾ ਏਕੀਕਰਣ ਤਕਨੀਕੀ ਵਿਕਾਸ ਤੇ ਨਿਰੰਤਰ ਜ਼ੋਰ ਨੂੰ ਦਰਸਾਉਂਦਾ ਹੈ ਜੋ ਲੰਬੇ ਸਮੇਂ ਤੋਂ ਉਤਪਾਦ ਦੀ ਪਛਾਣ ਰਿਹਾ ਹੈ। ਇਨੋਵੇਟਿਵ ਜਨਤਕ ਲਾਇਬ੍ਰੇਰੀ ਖੇਤਰ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੇਗਾ ਨੂੰ ਸਰਪ੍ਰਸਤ-ਵਾਲੀਆਂ ਸੇਵਾਵਾਂ ਦੇ ਇੱਕ ਸੂਟ ਵਜੋਂ ਵਿਕਸਤ ਕਰਨ ਲਈ ਇੱਕ ਠੋਸ ਯਤਨ ਕਰ ਰਿਹਾ ਹੈ।

ਐਕਸਲਿਬਰਿਸ ਅਕਾਦਮਿਕ ਅਤੇ ਖੋਜ ਲਾਇਬ੍ਰੇਰੀਆਂ ਅਤੇ ਉੱਚ ਸਿੱਖਿਆ ਸੰਸਥਾਵਾਂ ਤੇ ਆਪਣਾ ਧਿਆਨ ਜਾਰੀ ਰੱਖਦਾ ਹੈ ਇਸ ਦੇ ਵਧੀਆ ਉਤਪਾਦ ਸਾਰੇ ਆਕਾਰ ਦੇ ਅਦਾਰਿਆਂ ਦੁਆਰਾ ਲਾਗੂ ਕੀਤੇ ਗਏ ਹਨ ਅਲਮਾ 2012 ਤੋਂ ਉਪਲਬਧ ਅਕਾਦਮਿਕ ਅਤੇ ਖੋਜ ਲਾਇਬ੍ਰੇਰੀਆਂ ਵਿੱਚ ਸਭ ਤੋਂ ਵੱਧ ਲਾਗੂ ਕੀਤੀ ਜਾਣ ਵਾਲੀ ਐਲਐਸਪੀ ਬਣ ਗਈ ਹੈ ਪਿਛਲੇ ਸਾਲ 139 ਸੰਸਥਾਵਾਂ ਨੇ ਅਲਮਾ ਲਈ ਇਕਰਾਰਨਾਮਾ ਕੀਤਾ ਜਿਸ ਨਾਲ ਕੁੱਲ ਸਥਾਪਨਾ 2,365 ਲਾਇਬ੍ਰੇਰੀਆਂ ਤੱਕ ਪਹੁੰਚ ਗਈ ਐਕਸਲਿਬਰਿਸ ਹਾਲ ਹੀ ਵਿੱਚ ਅਲਮਾ ਲਈ ਮਾਸਿਕ ਤੋਂ ਤਿਮਾਹੀ ਵਿਸ਼ੇਸ਼ਤਾ ਰੀਲੀਜ਼ ਵਿੱਚ ਤਬਦੀਲ ਹੋ ਗਈ ਹੈ ਪਲੇਟਫਾਰਮ ਵਿੱਚ ਹਾਲੀਆ ਸੁਧਾਰਾਂ ਵਿੱਚ ਇਲੈਕਟ੍ਰਾਨਿਕ ਸਰੋਤ ਪ੍ਰਬੰਧਨ ਵਿੱਚ ਸੁਧਾਰ ਸ਼ਾਮਿਲ ਕੀਤੇ ਗਏ ਹਨ ਜਿਹਨਾਂ ਵਿੱਚ ਅਤਿ ਵਿਆਪੀ ਵਿਸ਼ਲੇਸ਼ਣ ਵਿਸ਼ੇਸ਼ਤਾਵਾਂ ਅੱਪਡੇਟ ਵੀ ਹੈ

ਐਕਸਲਿਬਰਿਸ ਉਤਪਾਦਾਂ ਦੀ ਵਰਤੋਂ ਕਰਨ ਵਾਲੀਆਂ ਲਾਇਬ੍ਰੇਰੀਆਂ ਨੂੰ ਏਪੀਆਈ ਦੁਆਰਾ ਡਾਟਾ ਅਤੇ ਸੇਵਾਵਾਂ ਤੱਕ ਅੰਤਰ-ਕਾਰਜਸ਼ੀਲਤਾ ਅਤੇ ਲਚਕਦਾਰ ਪਹੁੰਚ ਦੀ ਲੋੜ ਹੁੰਦੀ ਹੈ। ਐਕਸਲਿਬਰਿਸ ਨੇ ਇੱਕ ਕਲਾਉਡ ਐਪਸ ਢਾਂਚਾ ਵਿਕਸਿਤ ਕੀਤਾ ਹੈ ਜੋ ਗੈਰ-ਐਕਸਲਿਬਰਿਸ ਪ੍ਰੋਗਰਾਮਰਾਂ ਨੂੰ ਉਹ ਐਪਲੀਕੇਸ਼ਨਾਂ ਬਣਾਉਣ ਦੇ ਯੋਗ ਬਣਾਉਂਦਾ ਹੈ ਜੋ ਅਲਮਾ ਪਲੇਟਫਾਰਮ ਦੇ ਅੰਦਰ ਚੱਲਦੀਆਂ ਹਨ, ਲਾਇਬ੍ਰੇਰੀਆਂ ਨੂੰ ਸਰੋਤ ਕੋਡ ਤੋਂ ਬਿਨਾਂ ਵਿਸ਼ੇਸ਼ਤਾਵਾਂ ਜੋੜਨ ਦੇ ਯੋਗ ਬਣਾਉਂਦਾ ਹੈ। ਅੱਜ ਤੱਕ ਡਿਵੈਲਪਰਾਂ ਨੇ 57 ਅਲਮਾ ਕਲਾਉਡ ਐਪਸ ਬਣਾਏ ਹਨ ਜੋ ਲਗਭਗ 1,000 ਸੰਸਥਾਵਾਂ ਵਿੱਚ 7,000 ਤੋਂ ਵੱਧ ਸਟਾਫ ਖਾਤਿਆਂ ਲਈ ਕਿਰਿਆਸ਼ੀਲ ਕੀਤੇ ਗਏ ਹਨ

ਐਕਸਲਿਬਰਿਸ ਆਪਣੇ ਉਤਪਾਦ ਸੂਟ ਦੇ ਅੰਦਰ ਬਿਬਫਰੇਮ ਅਤੇ ਹੋਰ ਲਿੰਕਡ ਡੇਟਾ ਸੰਕਲਪਾਂ ਦਾ ਸਮਰਥਨ ਕਰਦਾ ਹੈ। ਅਲਮਾ ਬਿਬਫਰੇਮ ਰਿਕਾਰਡਾਂ ਨੂੰ ਆਯਾਤ ਅਤੇ ਪ੍ਰਕਾਸ਼ਿਤ ਕਰਨ ਦੇ ਸਮਰੱਥ ਹੈ। ਇਸ ਤੋਂ ਇਲਾਵਾ ਐਕਸਲਿਬਰਿਸ ਦਾ ਲਿੰਕਡ ਓਪਨ ਡੇਟਾ ਵਰਕਿੰਗ ਗਰੁੱਪ ਵਰਤਮਾਨ ਵਿੱਚ ਐਲਸੀ ਅਤੇ ਸਿਨੋਪੀਆ ਦੁਆਰਾ ਵਿਕਸਤ ਮਾਰਵਾ ਸੰਪਾਦਕ ਨੂੰ ਏਕੀਕ੍ਰਿਤ ਕਰਨ ਲਈ ਕੰਮ ਕਰ ਰਿਹਾ ਹੈ। ਮਾਰਵਾ ਇੱਕ ਵਿਕਲਪਿਕ ਲਿੰਕਡ ਡੇਟਾ ਨਿਰਮਾਣ ਵਾਤਾਵਰਣ ਹੈ ਜੋ ਬਿਬਫਰੇਮ ਦੇ ਆਧਾਰ ਤੇ ਵਿਆਪਕ ਕੈਟਾਲਾਗਿੰਗ ਅਤੇ ਖੋਜ ਪ੍ਰਣਾਲੀ ਦਾ ਸਮਰਥਨ ਕਰਦਾ ਹੈ। ਪ੍ਰੀਮੋ ਦੀ ਵਿਕਾਸ ਯੋਜਨਾਵਾਂ ਐਕਸਲਿਬਰਿਸ ਦੀ ਸਰਪ੍ਰਸਤ ਪੱਖੀ ਖੋਜ ਸੇਵਾ ਵਿੱਚ ਆਥਰ ਜਾਣਕਾਰੀ ਕਾਰਡਾਂ ਨੂੰ ਲਾਗੂ ਕਰਨਾ ਸ਼ਾਮਿਲ ਹੈ ਜੋ ਵਿਕੀਡਾਟਾ ਤੋਂ ਲਿੰਕ ਕੀਤੀ ਸਿਰਜਣਹਾਰ ਜਾਣਕਾਰੀ ਪੇਸ਼ ਕਰਦੇ ਹਨ।

2022 ਵਿੱਚ ਐਕਸਲਿਬਰਿਸ ਨੇ ਨਿਯੰਤਰਿਤ ਡਿਜੀਟਲ ਉਧਾਰ (ਸੀਡੀਐਲ) ਲਈ ਸਮਰਥਨ ਵਿਕਸਿਤ ਕੀਤਾ ਜੋ ਇਹ ਯਕੀਨੀ ਬਣਾਏਗਾ ਕਿ ਕਿਸੇ ਖਾਸ ਸਰੋਤ ਲਈ ਡਿਜੀਟਲ ਉਧਾਰ ਲੈਣ-ਦੇਣ ਦੀ ਸੰਖਿਆ ਮਾਲਕੀ ਵਾਲੀਆਂ ਭੌਤਿਕ ਕਾਪੀਆਂ ਦੀ ਸੰਖਿਆ ਤੋਂ ਵੱਧ ਨਾ ਹੋਵੇ। ਪਾਠਕ੍ਰਮ ਸਰੋਤ ਪ੍ਰਬੰਧਨ ਲਈ ਸੀਡੀਐਲ ਦਾ ਸਮਰਥਨ ਕਰਨ ਲਈ ਅਲਮਾ ਡਿਜੀਟਲ ਨੂੰ ਵਧਾਇਆ ਗਿਆ ਹੈ। 40 ਨਵੀਆਂ ਲਾਇਬ੍ਰੇਰੀਆਂ ਨੇ ਪਿਛਲੇ ਸਾਲ ਅਲਮਾ ਡਿਜੀਟਲ ਨੂੰ ਲਾਗੂ ਕੀਤਾ ਇਸਨੂੰ ਲਗਭਗ 600 ਸੰਸਥਾਵਾਂ ਤੱਕ ਵਧਾ ਦਿੱਤਾ।

ਪ੍ਰੀਮੋ ਅਤੇ ਸੰਮਨ ਐਕਸਲਿਬਰਿਸ ਦੀਆਂ ਖੋਜ ਸੇਵਾਵਾ ਦੋਵੇਂ ਕੇਂਦਰੀ ਖੋਜ ਸੂਚਕਾਂਕ ਤੇ ਨਿਰਭਰ ਕਰਦੇ ਹਨ। ਸੂਚਕਾਂਕ ਵਿੱਚ 5.1 ਬਿਲੀਅਨ ਰਿਕਾਰਡ ਸ਼ਾਮਿਲ ਹਨ ਜੋ ਪਿਛਲੇ ਸਾਲ ਨਾਲੋਂ 10% ਵਾਧੇ ਨੂੰ ਦਰਸਾਉਂਦਾ ਹੈ। ਪ੍ਰੀਮੋ ਸਥਾਪਨਾਵਾਂ ਵਰਤਮਾਨ ਵਿੱਚ ਕੁੱਲ 2,629 ਲਾਇਬ੍ਰੇਰੀਆਂ ਤੇ ਹੋ ਗਈ ਹੈ ਜਿਹਨਾਂ ਵਿੱਚੋ 129 ਸਥਾਪਨਾਵਾਂ 2022 ਵਿੱਚ ਜੋੜੀਆਂ ਗਈਆਂ। ਹੋਰ ਲਾਇਬ੍ਰੇਰੀਆਂ ਪ੍ਰੀਮੋ ਦੇ ਸੰਸਕਰਣ ਦੀ ਚੋਣ ਕਰ ਰਹੀਆਂ ਹਨ ਜੋ ਅਲਮਾ ਨਾਲ ਪੂਰੀ ਤਰ੍ਹਾਂ ਏਕੀਕ੍ਰਿਤ ਹਨ ਪਿਛਲੇ ਸਾਲ 180 ਲਾਇਬ੍ਰੇਰੀਆਂ ਨੇ ਇਹ ਤਬਦੀਲੀ ਕੀਤੀ ਸੀ। ਅਲਮਾ ਅਤੇ ਪ੍ਰੀਮੋ ਦੋਵਾਂ ਦੀ ਵਰਤੋਂ ਕਰਨ ਵਾਲੀਆਂ ਲਾਇਬ੍ਰੇਰੀਆਂ ਵਿੱਚੋਂ 78% ਹੁਣ ਇਸ ਯੂਨੀਫਾਈਡ ਸੰਸਕਰਣ ਦੀ ਵਰਤੋਂ ਕਰਦੇ ਹਨ।

ਐਕਸਲਿਬਰਿਸ ਨੇ ਸੰਮਨ ਦਾ ਵਿਕਾਸ ਅਤੇ ਮਾਰਕੀਟ ਕਰਨਾ ਜਾਰੀ ਰੱਖਿਆ ਹੈ ਜਿਸਦੀ ਵਰਤੋਂ ਅਲਮਾ ਜਾਂ ਹੋਰ ਮਲਕੀਅਤ ਵਾਲੇ ਜਾਂ ਓਪਨ ਸੋਰਸ ਆਈਐਲਐਸ ਉਤਪਾਦਾਂ ਨਾਲ ਕੀਤੀ ਜਾ ਸਕਦੀ ਹੈ। 50 ਵਾਧੂ ਲਾਇਬ੍ਰੇਰੀਆਂ ਨੇ 2022 ਵਿੱਚ ਸੰਮਨ ਨੂੰ ਚੁਣਿਆ।

ਐਕਸਲਿਬਰਿਸ ਅਕਾਦਮਿਕ ਅਤੇ ਖੋਜ ਲਾਇਬ੍ਰੇਰੀਆਂ ਲਈ ਕਈ ਹੋਰ ਉਤਪਾਦ ਪੇਸ਼ ਕਰਦਾ ਹੈ। ਕੰਪਨੀ ਦੀਆਂ ਰਿਸੋਰਸ ਸ਼ੇਅਰਿੰਗ ਤਕਨੀਕਾਂ ਵਿੱਚ ਰੈਪਿਡੋ ਸ਼ਾਮਿਲ ਹਨ ਜੋ ਕਿ ਉਧਾਰ ਲੈਣ ਅਤੇ ਉਧਾਰ ਦੇਣ ਦੇ ਕੰਮ ਦੇ ਪ੍ਰਵਾਹ ਦਾ ਪ੍ਰਬੰਧਨ ਕਰਨ ਲਈ ਅਲਮਾ ਤੇ ਬਣਾਉਂਦੀ ਹੈ ਅਤੇ ਰੈਪਿਡਿਲ ਜੋ ਕਿ 2019 ਵਿੱਚ ਕੋਲੋਰਾਡੋ ਸਟੇਟ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੇ ਲੇਖਾਂ ਅਤੇ ਕਿਤਾਬਾਂ ਦੇ ਅਧਿਆਵਾਂ ਲਈ ਇੱਕ ਸਰੋਤ ਸ਼ੇਅਰਿੰਗ ਸੇਵਾ ਤੇ ਨਿਰਮਾਣ ਕਰਦੀ ਹੈ। ਅੱਜ ਤੱਕ 112 ਸੰਸਥਾਵਾਂ ਨੇ ਰੈਪਿਡੋ ਨੂੰ ਚੁਣਿਆ ਹੈ ਅਤੇ 90 ਦੇ ਨਾਲ ਇਸ ਸਮੇਂ ਉਤਪਾਦਨ ਵਿੱਚ ਹੈ। ਰੇਪਿਡ ਆਈਐਲਐਲ ਵਿੱਚ 27 ਦੇਸ਼ਾਂ ਵਿੱਚ ਫੈਲੀਆਂ ਲਗਭਗ 600 ਲਾਇਬ੍ਰੇਰੀਆਂ ਹਿੱਸਾ ਲੈਂਦੀਆਂ ਹਨ।

ਅਕਾਦਮਿਕ ਕੋਰਸਾਂ ਲਈ ਸਰੋਤਾਂ ਦੇ ਪ੍ਰਬੰਧਨ ਲਈ ਵਰਤਿਆ ਜਾਂਦਾ ਹੈ ਲੇਗਾਨ ਤੋਂ 321 ਸਥਾਪਨਾਵਾਂ ਤੇ ਪਹੁੰਚ ਗਿਆ ਹੈ ਜਿਸ ਵਿੱਚ 2022 ਵਿੱਚ ਦਸਤਖਤ ਕੀਤੇ ਗਏ 37 ਇਕਰਾਰਨਾਮੇ ਸ਼ਾਮਿਲ ਹਨ ਪਲੇਟਫਾਰਮ ਲਈ ਇੱਕ ਨਵਾਂ ਉਪਭੋਗਤਾ ਇੰਟਰਫੇਸ ਵਿਕਾਸ ਵਿੱਚ ਹੈ ਦੋ ਰਾਸ਼ਟਰੀ ਲਾਇਬ੍ਰੇਰੀਆਂ ਨੇ ਪਿਛਲੇ ਸਾਲ ਰੋਜ਼ੇਟਾ ਇੱਕ ਵਿਆਪਕ ਡਿਜੀਟਲ ਸੰਪਤੀ ਪ੍ਰਬੰਧਨ ਅਤੇ ਸੰਭਾਲ ਪ੍ਰਣਾਲੀ ਨੂੰ ਲਾਗੂ ਕੀਤਾ ਇਸਨੇ ਕੁੱਲ ਸਥਾਪਨਾਵਾਂ ਨੂੰ 261 ਤੱਕ ਵਧਾ ਦਿੱਤਾ ਕੰਪਨੀ ਦੇ ਖੋਜ ਜਾਣਕਾਰੀ ਪ੍ਰਬੰਧਨ ਉਤਪਾਦ ਐਸਪਲੋਰੋ ਦੀ 3 ਵਿਕਰੀਆਂ ਕੁੱਲ ਸਥਾਪਨਾਵਾਂ ਨੂੰ ਵਧਾ ਕੇ 38 ਕਰ ਦਿੰਦੀਆਂ ਹਨ

ਇੰਨੋਵੇਟੀਵ ਇੰਟਰਫੇਸ ਜੋ ਹੁਣ ਕਲੈਰੀਵੇਟ ਦਾ ਹਿੱਸਾ ਹਨ ਵਿੱਚ ਉਤਪਾਦਾਂ ਦੀ ਇੱਕ ਵਿਭਿੰਨ ਕਤਾਰ ਹੈ ਜੋ ਸਾਰੀਆਂ ਕਿਸਮਾਂ ਦੀਆਂ ਲਾਇਬ੍ਰੇਰੀਆਂ ਦੁਆਰਾ ਅਪਣਾਈਆਂ ਗਈਆਂ ਹਨ। ਹਾਲ ਹੀ ਦੇ ਸਾਲਾਂ ਵਿੱਚ, ਕੰਪਨੀ ਨੇ ਵਿਸ਼ੇਸ਼ ਤੌਰ ਤੇ ਜਨਤਕ ਲਾਇਬ੍ਰੇਰੀਆਂ ਦੇ ਨਾਲ ਲਾਭ ਪ੍ਰਾਪਤ ਕੀਤਾ, ਘਰੇਲੂ ਕੰਪਨੀ ਐਕਸਲਿਬਰਿਸ ਦੇ ਅਕਾਦਮਿਕ ਅਤੇ ਖੋਜ ਲਾਇਬ੍ਰੇਰੀ ਕੇਂਦਰਿਤ ਨੂੰ ਪੂਰਾ ਕੀਤਾ।

ਇਨੋਵੇਟਿਵ ਦੇ ਸੀਅਰਾ ਆਈਐਲਐਸ ਦਾ ਸਮਰਥਨ ਅਤੇ ਵਿਕਾਸ ਜਾਰੀ ਹੈ ਹਾਲਾਂਕਿ ਵਿਕਰੀ 2011-2016 ਦੇ ਇਸ ਦੇ ਪਹਿਲਾ ਤੋਂ ਘਟ ਗਈ ਹੈ। ਕੰਪਨੀ ਦੇ ਇੰਨਰੀਚ ਸਰੋਤ-ਸ਼ੇਅਰਿੰਗ ਪ੍ਰਣਾਲੀ ਦੇ ਨਾਲ, ਸੀਅਰਾ ਵੱਡੇ ਪੱਧਰ ਤੇ ਕੰਸੋਰਟੀਆ ਲਈ ਇੱਕ ਚੰਗੀ ਤਰ੍ਹਾਂ ਸਥਾਪਿਤ ਵਾਤਾਵਰਣ ਪ੍ਰਦਾਨ ਕਰਦਾ ਹੈ। 2022 ਵਿੱਚ ਸੀਅਰਾ ਦੇ ਛੇ ਕੰਟਰੈਕਟਸ ਨੇ ਕੁੱਲ ਸਥਾਪਨਾਵਾਂ ਨੂੰ 1,129 ਤੱਕ ਵਧਾ ਦਿੱਤਾ।

ਇਨੋਵੇਟਿਵ ਨੇ ਪੋਲਾਰਿਸ ਨੂੰ 2014 ਵਿੱਚ ਪ੍ਰਾਪਤ ਕੀਤਾ ਗਿਆ ਇਹ ਉੱਤਰੀ ਅਮਰੀਕਾ ਵਿੱਚ ਜਨਤਕ ਲਾਇਬ੍ਰੇਰੀਆਂ ਲਈ ਇੱਕ ਪ੍ਰਮੁੱਖ ਆਈਐਲਐਸ ਉਤਪਾਦ ਬਣਿਆ ਹੋਇਆ ਹੈ ਅਤੇ ਉਸਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਵਿਕਰੀ ਦੇਖੀ ਹੈ। ਸਿੰਗਾਪੁਰ ਦੀ ਰਾਸ਼ਟਰੀ ਲਾਇਬ੍ਰੇਰੀ ਬੋਰਡ ਦੁਆਰਾ ਦੇਸ਼ ਦੀ ਰਾਸ਼ਟਰੀ ਲਾਇਬ੍ਰੇਰੀ ਅਤੇ ਇਸ ਦੀਆਂ ਜਨਤਕ ਲਾਇਬ੍ਰੇਰੀਆਂ ਦੋਵਾਂ ਪੋਲਾਰਿਸ ਦੀ ਚੋਣ ਉਤਪਾਦ ਲਈ ਇੱਕ ਵੱਡਾ ਵਾਧਾ ਦਰਸਾਉਂਦੀ ਹੈ। ਨਵੇਂ ਗਾਹਕਾਂ ਦੁਆਰਾ ਪੋਲਾਰਿਸ ਦੀਆਂ 15 ਵਿਕਰੀਆਂ ਨੇ ਇਸਦੇ ਉਪਭੋਗਤਾ ਆਧਾਰ ਨੂੰ 601 ਤੱਕ ਵਧਾ ਦਿੱਤਾ ਹੈ।

ਪਿਛਲੇ ਦੋ ਸਾਲਾਂ ਤੋਂ ਇਨੋਵੇਟਿਵ ਨੇ ਵੇਗਾ ਦੀ ਸਿਰਜਣਾ ਅਤੇ ਵਿਕਾਸ ਤੇ ਧਿਆਨ ਕੇਂਦਰਿਤ ਕੀਤਾ ਹੈ ਸਰਪ੍ਰਸਤ-ਅਧਾਰਿਤ ਉਤਪਾਦਾਂ ਦਾ ਇੱਕ ਸੂਟ ਜੋ ਸੀਅਰਾ ਜਾਂ ਪੋਲਾਰਿਸ ਨਾਲ ਵਰਤਿਆ ਜਾ ਸਕਦਾ ਹੈ। ਵੇਗਾ ਡਿਸਕਵਰ ਵਧੇਰੇ ਢੁਕਵੇਂ ਖੋਜ ਨਤੀਜੇ ਪੈਦਾ ਕਰਨ ਲਈ ਲਿੰਕਡ ਡਾਟਾ ਤਕਨੀਕਾਂ ਦੀ ਵਰਤੋਂ ਕਰਦਾ ਹੈ। ਇਹ ਦਸੰਬਰ 2020 ਤੋਂ ਸੀਅਰਾ ਉਪਭੋਗਤਾਵਾਂ ਲਈ ਅਤੇ ਜੁਲਾਈ 2021 ਤੋਂ ਪੋਲਾਰਿਸ ਉਪਭੋਗਤਾਵਾਂ ਲਈ ਆਮ ਵਰਤੋਂ ਵਿੱਚ ਹੈ। 2022 ਵਿੱਚ ਵੇਗਾ ਡਿਸਕਵਰ ਲਈ 53 ਕੰਟਰੈਕਟਸ ਨੇ ਸਥਾਪਨਾਵਾਂ ਨੂੰ ਵਧਾ ਕੇ 89 ਕਰ ਦਿੱਤਾ ਹੈ।

ਇਨੋਵੇਟਿਵ ਨੇ ਵੇਗਾ ਉਤਪਾਦ ਸੂਟ ਦਾ ਵਾਧੂ ਮੌਡਿਊਲਾਂ ਅਤੇ ਵਿਕਲਪਾਂ ਨਾਲ ਵਿਸਤਾਰ ਕੀਤਾ ਹੈ। ਵੇਗਾ ਪ੍ਰੋਗਰਾਮ ਘਟਨਾ ਅਤੇ ਰੂਮ ਪ੍ਰਬੰਧਨ ਪ੍ਰਦਾਨ ਕਰਦਾ ਹੈ ਸਟਾਫ ਮੈਂਬਰਾਂ ਨੂੰ ਪ੍ਰੋਗਰਾਮਾਂ ਨੂੰ ਖੋਜਣ ਅਤੇ ਉਹਨਾਂ ਲਈ ਸਾਈਨ ਅੱਪ ਕਰਨ ਲਈ ਘਟਨਾਵਾਂ ਅਤੇ ਸਰਪ੍ਰਸਤਾਂ ਨੂੰ ਬਣਾਉਣ ਦੀ ਇਜਾਜ਼ਤ ਦਿੰਦਾ ਹੈ। ਪਲੇਟਫਾਰਮ ਵਿੱਚ ਭੁਗਤਾਨ ਅਤੇ ਅਦਾਇਗੀ ਪ੍ਰੋਸੈਸਿੰਗ ਸਮਰੱਥਾਵਾਂ ਵੀ ਸ਼ਾਮਿਲ ਹਨ। ਵੇਗਾ ਪ੍ਰੋਮੋਟ ਨਿਸ਼ਾਨਾ ਈਮੇਲ ਮਾਰਕੀਟਿੰਗ ਅਤੇ ਸੰਬੰਧਿਤ ਆਊਟਰੀਚ ਦੀ ਪੇਸ਼ਕਸ਼ ਕਰਦਾ ਹੈ। ਐਲਐਕਸ  ਸਟਾਰਟਰ ਵਿਸ਼ੇਸ਼ਤਾ ਜੋ ਕਿ ਸਿਰਫ਼ ਟੈਕਸਟ-ਸੁਨੇਹਿਆਂ ਦੀ ਬਜਾਏ ਦ੍ਰਿਸ਼ਟੀਗਤ ਤੌਰ ਤੇ ਆਕਰਸ਼ਕ ਸਰਕੂਲੇਸ਼ਨ ਅਤੇ ਸਰਪ੍ਰਸਤ ਨੋਟਿਸਾਂ ਨੂੰ ਸਮਰੱਥ ਬਣਾਉਂਦੀ ਹੈ ਸੀਅਰਾ ਅਤੇ ਪੋਲਾਰਿਸ ਗਾਹਕਾਂ ਨੂੰ ਬਿਨਾਂ ਕਿਸੇ ਕੀਮਤ ਦੇ ਪੇਸ਼ ਕੀਤੀ ਜਾਂਦੀ ਹੈ।

ਵੱਡੀਆਂ ਕੰਪਨੀਆਂ ਦੀ ਅਗਲੀ ਕਤਾਰ

ਸਭ ਤੋਂ ਵੱਡੇ ਪ੍ਰਤੀਯੋਗੀਆਂ ਤੋਂ ਆਕਾਰ ਵਿੱਚ ਇੱਕ ਕਦਮ ਹੇਠਾਂ ਕੰਪਨੀਆਂ ਦਾ ਇੱਕ ਸਮੂਹ ਹੈ ਜਿਨ੍ਹਾਂ ਦਾ ਲਾਇਬ੍ਰੇਰੀ ਤਕਨੀਕੀ ਉਦਯੋਗ ਤੇ ਇੱਕ ਨਿਰਵਿਵਾਦ ਪ੍ਰਭਾਵ ਹੈ ਭਾਵੇਂ ਉਹਨਾਂ ਦੀ ਆਮਦਨ ਅਰਬਾਂ ਦੀ ਬਜਾਏ ਲੱਖਾਂ ਵਿੱਚ ਹੋਵੇ ।

ਓਸੀਐਲਸੀ: ਇਹ ਡਬਲਿਨ ਓਹੀਓ ਵਿੱਚ ਆਧਾਰਤ ਇੱਕ ਗੈਰ-ਲਾਭਕਾਰੀ ਸੰਗਠਨ ਹੈ ਜੋ ਆਪਣੇ ਮੈਂਬਰਾਂ ਅਤੇ ਵਿਸ਼ਾਲ ਲਾਇਬ੍ਰੇਰੀ ਭਾਈਚਾਰੇ ਦਾ ਕਈ ਤਰੀਕਿਆਂ ਨਾਲ ਸਮਰਥਨ ਕਰਦੀ ਹੈ। ਪਿਛਲੇ ਸਾਲ ਸੰਸਥਾ ਨੇ 1,229 ਲੋਕਾਂ ਨੂੰ ਰੁਜ਼ਗਾਰ ਦਿੱਤਾ ਅਤੇ 563 ਲੋਕਾਂ ਨੂੰ ਉਤਪਾਦ ਵਿਕਾਸ ਲਈ ਸਮਰਪਿਤ ਕੀਤਾ। 2022 ਵਿੱਤੀ ਸਾਲ ਦੇ ਦੌਰਾਨ ਸੰਸਥਾ ਨੇ ਪਿਛਲੇ ਸਾਲ ਨਾਲੋਂ ਥੋੜ੍ਹਾ ਵੱਧ 220 ਮਿਲੀਅਨ ਡਾਲਰ ਦਾ ਮਾਲੀਆ ਕਮਾਇਆ ਅਤੇ ਨਾਲ-ਨਾਲ ਖੋਜ ਅਤੇ ਵਿਕਾਸ ਤੇ 11 ਮਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ।

ਓਸੀਐਲਸੀ ਦਾ ਵਰਲਡਕੈਟ ਡੇਟਾਬੇਸ ਕੰਪਨੀ ਦੇ ਬਹੁਤ ਸਾਰੇ ਉਤਪਾਦਾਂ ਅਤੇ ਸੇਵਾਵਾਂ ਲਈ ਬੁਨਿਆਦ ਵਜੋਂ ਕੰਮ ਕਰਦਾ ਹੈ। ਡੇਟਾਬੇਸ ਵਿੱਚ 2022 ਦੇ ਅੰਤ ਤੱਕ 3.2 ਬਿਲੀਅਨ ਲਾਇਬ੍ਰੇਰੀ ਹੋਲਡਿੰਗਜ਼ ਨੂੰ ਦਰਸਾਉਣ ਵਾਲੇ 545 ਮਿਲੀਅਨ ਰਿਕਾਰਡ ਸ਼ਾਮਿਲ ਸਨ ਉਸ ਸਾਲ 26 ਬਿਲੀਅਨ ਤੋਂ ਵੱਧ ਖੋਜਾਂ ਕੀਤੀਆਂ ਗਈਆਂ ਸਨ।

2022 ਵਿੱਚ ਵਰਲਡਕੈਟ.ਓਆਰਜੀ ਦਾ ਇੱਕ ਨਵਾਂ ਵਰਜਨ ਜੋ ਓਸੀਐਲਸੀ ਦੇ ਬਿਬਲੀਓਗ੍ਰਾਫਿਕ ਡੇਟਾਬੇਸ ਦੇ ਇੱਕ ਸੰਸਕਰਣ ਵੈੱਬ ਤੇ ਖੁੱਲ੍ਹੇ ਤੌਰ ਤੇ ਉਪਲਬਧ ਲਾਂਚ ਕੀਤਾ ਗਿਆ। ਇਸਦੀ ਸੋਧੀ ਹੋਈ ਸਾਈਟ ਇੱਕ ਨਵਾਂ ਇੰਟਰਫੇਸ ਪੇਸ਼ ਕਰਦੀ ਹੈ ਅਤੇ ਲਾਇਬ੍ਰੇਰੀ ਸਮੱਗਰੀ ਦੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਂਦੀ ਹੈ। ਗੂਗਲ ਦੇ ਨਾਲ ਪਿਛਲੇ ਸਾਲ ਕੀਤੀ ਗਈ ਇੱਕ ਨਵੀਂ ਵਿਵਸਥਾ ਗੂਗਲ ਖੋਜ ਨਤੀਜਿਆਂ ਦੇ ਹਿੱਸੇ ਵਜੋਂ ਗਿਆਨ ਪੈਨਲਾਂ ਵਿੱਚ ਲਾਇਬ੍ਰੇਰੀ ਹੋਲਡਿੰਗਜ਼ ਨੂੰ ਪੇਸ਼ ਕਰਨ ਲਈ ਵਰਲਡਕੈਟ ਤੋਂ ਡਾਟਾ ਫੀਡ ਦਾ ਲਾਭ ਉਠਾਉਂਦੀ ਹੈ।

ਓਸੀਐਲਸੀ ਨੇ ਕੋਰੀਓ ਇਨਸਾਈਟਸ ਨੂੰ ਵੀ ਜਾਰੀ ਕੀਤਾ, ਇੱਕ ਨਵੀਂ ਵਿਸ਼ਲੇਸ਼ਣ ਸੇਵਾ ਜੋ ਇੱਕ ਲਾਇਬ੍ਰੇਰੀ ਦੇ ਸਥਾਨਕ ਸੰਗ੍ਰਹਿ ਦੀ ਤੁਲਨਾ ਵਰਲਡਕੈਟ ਵਿੱਚ ਦਰਸਾਈਆਂ ਹੋਰ ਲਾਇਬ੍ਰੇਰੀਆਂ ਦੇ ਸੰਗ੍ਰਹਿ ਨਾਲ ਕਰਦੀ ਹੈ ਕੋਰੀਓ ਇਨਸਾਈਟਸ ਲਾਇਬ੍ਰੇਰੀਆਂ ਨੂੰ ਅਕਾਦਮਿਕ ਕੇਂਦਰ ਦੇ ਖੇਤਰਾਂ ਲਈ ਉਹਨਾਂ ਦੇ ਸੰਗ੍ਰਹਿ ਦਾ ਮੁਲਾਂਕਣ ਕਰਨ, ਸਹਿਯੋਗੀ ਸੰਗ੍ਰਹਿ ਵਿਕਾਸ ਵਿੱਚ ਸ਼ਾਮਿਲ ਸੰਸਥਾਵਾਂ ਵਿੱਚਕਾਰ ਓਵਰਲੈਪ ਅਤੇ ਵਿਭਿੰਨਤਾ, ਸਮਾਨਤਾ ਅਤੇ ਸ਼ਮੂਲੀਅਤ ਪਹਿਲਕਦਮੀਆਂ ਦਾ ਸਮਰਥਨ ਕਰਦੇ ਹੋਏ ਪ੍ਰਭਾਵਸ਼ੀਲਤਾ ਵਿੱਚ ਮਦਦ ਕਰ ਸਕਦੀ ਹੈ

ਓਸੀਐਲਸੀ ਦੀ ਐਲਐਸਪੀ ਵਰਲਡਸ਼ੇਅਰ ਮੈਨੇਜਮੈਂਟ ਸੇਵਾ (ਡਬਲਯੂਐਮਐਸ) ਜੋ ਅਕਾਦਮਿਕ, ਵਿਸ਼ੇਸ਼ ਅਤੇ ਸਰਕਾਰੀ ਲਾਇਬ੍ਰੇਰੀਆਂ ਲਈ ਹੈ ਨੇ 27-ਮੈਂਬਰੀ ਐਪਲਾਚੀਅਨ ਕਾਲਜ ਐਸੋਸੀਏਸ਼ਨ ਦੇ ਨਾਲ-ਨਾਲ ਅਮਰੀਕਾ ਵਿੱਚ 36 ਹੋਰ ਲਾਇਬ੍ਰੇਰੀਆਂ, ਯੂਰਪ ਵਿੱਚ 11, ਦੱਖਣੀ ਅਫਰੀਕਾ ਵਿੱਚ 4, ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ 3, ਕੈਨੇਡਾ ਵਿੱਚ 2 ਅਤੇ ਲਾਤੀਨੀ ਅਮਰੀਕਾ ਵਿੱਚ 1 ਤੋਂ ਗਾਹਕੀ ਪ੍ਰਾਪਤ ਕੀਤੀ । ਓਸੀਐਲਸੀ ਨੇ ਰਿਪੋਰਟ ਦਿੱਤੀ ਕਿ ਉਸਨੇ 2022 ਵਿੱਚ ਆਪਣੇ ਡਵਲੀਉਐਮਐਸ ਉਤਪਾਦ ਵਿੱਚ 200 ਤੋਂ ਵੱਧ ਸੁਧਾਰ ਕੀਤੇ ਹਨ। ਕੁੱਲ ਮਿਲਾ ਕੇ ਇਸਦੇ 33 ਦੇਸ਼ਾਂ ਵਿੱਚ 780 ਤੋਂ ਵੱਧ ਲਾਇਬ੍ਰੇਰੀਆਂ ਗਾਹਕ ਹਨ ।

ਵਰਲਡਕੈਟ ਡਿਸਕਵਰੀ ਨੂੰ ਡਬਲਯੂਐਮਐਸ ਦੀ ਵਰਤੋਂ ਕਰਨ ਵਾਲੀਆਂ ਲਾਇਬ੍ਰੇਰੀਆਂ ਲਈ ਡਿਫੌਲਟ ਸਰਪ੍ਰਸਤ ਇੰਟਰਫੇਸ ਵਜੋਂ ਦਿੱਤਾ ਗਿਆ ਹੈ ਪਰ ਇਸਨੂੰ ਸੁਤੰਤਰ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ। ਪਿਛਲੇ ਸਾਲ ਸੁਧਾਰਾਂ ਵਿੱਚ ਵੈੱਬ ਸਮੱਗਰੀ ਪਹੁੰਚਯੋਗਤਾ ਦਿਸ਼ਾ-ਨਿਰਦੇਸ਼ਾਂ ਦੇ ਨਾਲ ਅਨੁਕੂਲ ਇੱਕ ਨਵਾਂ ਇੰਟਰਫੇਸ, ਅਰਬੀ-ਭਾਸ਼ਾ ਦੇ ਇੰਟਰਫੇਸ ਲਈ ਇੱਕ ਵਿਕਲਪ ਅਤੇ ਤਕਨੀਕੀ ਅੱਪਗਰੇਡ ਸ਼ਾਮਿਲ ਸਨ ਜਿਨ੍ਹਾਂ ਨੇ ਪ੍ਰਣਾਲੀ ਜਵਾਬ ਸਮੇਂ ਵਿੱਚ 45% ਸੁਧਾਰ ਕੀਤਾ ਹੈ। ਨਵੇਂ ਪ੍ਰਕਾਸ਼ਕ ਸਮਝੌਤਿਆਂ ਦੇ ਨਤੀਜੇ ਵਜੋਂ ਪਲੇਟਫਾਰਮ ਦੇ ਕੇਂਦਰੀ ਸੂਚਕਾਂਕ ਨੂੰ ਵਧਾਉਣ ਲਈ 17 ਸਮੱਗਰੀ ਦੇਣ ਵਾਲਿਆਂ ਦੇ 43 ਸੰਗ੍ਰਹਿ ਸ਼ਾਮਿਲ ਕੀਤੇ ਗਏ ਹਨ। ਇਹ ਵਰਲਡਕੈਟ ਡਿਸਕਵਰੀ ਕੁੱਲ 4.8 ਬਿਲੀਅਨ ਇੰਡੈਕਸ ਰਿਕਾਰਡਾਂ ਦੀ ਕਵਰੇਜ ਨੂੰ 384 ਪ੍ਰਕਾਸ਼ਕਾਂ ਅਤੇ 3,150 ਈ-ਕਿਤਾਬ ਸੰਗ੍ਰਹਿ ਤੱਕ ਫੈਲਾਉਂਦਾ ਹੈ।

ਓਸੀਐਲਸੀ ਵਾਈਸ ਜਨਤਕ ਲਾਇਬ੍ਰੇਰੀਆਂ ਲਈ ਸੰਗਠਨ ਦਾ ਰਣਨੀਤਕ ਉਤਪਾਦ ਜਿਸ ਵਿੱਚ ਸਰਪ੍ਰਸਤ ਸ਼ਮੂਲੀਅਤ ਸਮਰੱਥਾਵਾਂ ਜਿਵੇਂ ਕਿ ਈਮੇਲ ਮਾਰਕੀਟਿੰਗ ਅਤੇ ਘਟਨਾ ਪ੍ਰਬੰਧਨ ਸ਼ਾਮਿਲ ਹਨ । ਨੀਦਰਲੈਂਡਜ਼ ਵਿੱਚ ਪਲੇਟਫਾਰਮ ਦੀਆਂ ਬਹੁਤ ਸਾਰੀਆਂ ਸਥਾਪਨਾਵਾਂ ਹਨ ਜਿੱਥੇ ਇਸਨੂੰ ਵਿਕਸਤ ਕੀਤਾ ਗਿਆ ਸੀ ਅਤੇ ਕੁਲਟੂਰਕਨੈਕਟ ਦੁਆਰਾ ਜੋ ਬੈਲਜੀਅਮ ਦੇ ਫਲੈਂਡਰ ਖੇਤਰ ਵਿੱਚ ਇੱਕ ਵਿਸ਼ਾਲ ਕੰਸੋਰਟੀਅਮ ਹੈ। ਕੁਲਟੂਰਕਨੈਕਟ ਨੇ 2022 ਵਿੱਚ ਓਸੀਐਲਸੀ ਵਾਈਸ ਵਿੱਚ 58 ਵਾਧੂ ਲਾਇਬ੍ਰੇਰੀਆਂ ਲਿਆਂਦੀਆਂ ਜਿਸ ਵਿੱਚ 2023 ਵਿੱਚ 39 ਹੋਰ ਅਨੁਮਾਨਿਤ ਹਨ । ਇਸ ਉਤਪਾਦ ਨੂੰ 2018 ਵਿੱਚ 8 ਲਾਇਬ੍ਰੇਰੀ ਪ੍ਰਣਾਲੀਆਂ ਦੇ ਸਹਿਯੋਗ ਨਾਲ ਅਮਰੀਕਾ ਵਿੱਚ ਆਰੰਭ ਕੀਤਾ ਗਿਆ। 2022 ਵਿੱਚ ਬਕਸ ਕਾਉਂਟੀ (ਪੀਏ.) ਦੀ ਮੁਫਤ ਲਾਇਬ੍ਰੇਰੀ ਅਤੇ ਰੋਨੋਕੇ ਵੈਲੀ (ਵੀ.ਏ.) ਦੀਆਂ ਲਾਇਬ੍ਰੇਰੀਆਂ ਓਸੀਐਲਸੀ ਵਾਈਸ ਨਾਲ ਪ੍ਰਤੱਖ ਹੋ ਗਈਆਂ।

ਲਿੰਕਡ ਡੇਟਾ ਫਰੰਟ ਵਜੋਂ ਓਸੀਐਲਸੀ ਨੇ ਇੱਕ ਸ਼ੇਅਰਡ ਇਕਾਈ ਪ੍ਰਬੰਧਨ ਬੁਨਿਆਦੀ ਢਾਂਚੇ ਦੀ ਸਿਰਜਣਾ ਵੱਲ ਕੰਮ ਕੀਤਾ ਹੈ ਜੋ ਕਿ ਅੰਸ਼ਕ ਰੂਪ ਵਿੱਚ ਐਂਡਰਿਊ ਡਬਲਯੂ. ਮੇਲਨ ਫਾਊਂਡੇਸ਼ਨ ਤੋਂ ਇੱਕ ਗ੍ਰਾਂਟ ਦੁਆਰਾ ਫੰਡ ਕੀਤਾ ਗਿਆ ਹੈ। ਇਸ ਪਰਿਯੋਜਨਾ ਦੇ ਜ਼ਰੀਏ ਓਸੀਐਲਸੀ ਨੇ ਲੋਕਾਂ ਦੇ ਵਰਣਨ ਅਤੇ ਮੁਫਤ ਜਨਤਕ ਪਹੁੰਚ ਲਈ ਰਚਨਾਤਮਕ ਕੰਮਾਂ ਦੇ ਨਾਲ 150 ਮਿਲੀਅਨ ਤੋਂ ਵੱਧ ਵਰਲਡਕੈਟ ਇਕਾਈਆਂ ਨੂੰ ਜਾਰੀ ਕੀਤਾ ਹੈ। ਇਸ ਪਰਿਯੋਜਨਾ ਤੇ ਵਿਕਾਸ ਇਕਾਈ ਪ੍ਰਬੰਧਨ ਸਾਧਨਾਂ ਅਤੇ ਸਰੋਤ ਲਈ ਏਪੀਆਈ ਦੇ ਨਾਲ ਜਾਰੀ ਰਹੇਗਾ।

ਵਰਲਡਕੈਟ ਨੂੰ ਬਚਾਉਣ ਲਈ ਇੱਕ ਕਦਮ ਵਿੱਚ ਓਸੀਐਲਸੀ ਨੇ ਜੂਨ 2022 ਵਿੱਚ ਕਲੈਰੀਵੇਟ ਦੇ ਖਿਲਾਫ ਮੇਟਾਡੋਰ ਰਿਕਾਰਡ ਐਕਸਚੇਂਜ ਸੇਵਾ ਜੋ ਐਕਸਲਿਬਰਿਸ ਉਸ ਸਮੇਂ ਵਿਕਸਤ ਕਰਨ ਕਰਕੇ ਇੱਕ ਮੁਕੱਦਮਾ ਦਾਇਰ ਕੀਤਾ ਸੀ । ਓਸੀਐਲਸੀ ਨੇ ਮੁਕੱਦਮੇ ਵਿੱਚ ਦੋਸ਼ ਲਗਾਇਆ ਹੈ ਕਿ ਐਕਸਲਿਬਰਿਸ ਨੇ ਸੰਭਾਵੀ ਮੈਟਾਡੋਰ ਉਪਭੋਗਤਾਵਾਂ ਨੂੰ ਓਸੀਐਲਸੀ ਨਾਲ ਆਪਣੇ ਇਕਰਾਰਨਾਮੇ ਦੀ ਉਲੰਘਣਾ ਕਰਨ ਲਈ ਕਿਹਾ ਹੈ ਜੋ ਵਰਲਡਕੈਟ ਰਿਕਾਰਡਾਂ ਨੂੰ ਉਹਨਾਂ ਸੰਸਥਾਵਾਂ ਨਾਲ ਸਾਂਝਾ ਕਰਨ ਤੋਂ ਰੋਕਦਾ ਹੈ ਜੋ ਓਸੀਐਲਸੀ ਮੈਂਬਰ ਨਹੀਂ ਹਨ। ਕਲੈਰੀਵੇਟ ਨੇ ਗਲਤ ਕੰਮ ਕਰਨ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਨਵੰਬਰ ਵਿੱਚ ਓਸੀਐਲਸੀ ਨਾਲ ਅਦਾਲਤ ਤੋਂ ਬਾਹਰ ਸਮਝੌਤਾ ਕਰਨ ਤੋਂ ਬਾਅਦ ਆਪਣੇ ਮੈਟਾਡੋਰ ਪ੍ਰੋਜੈਕਟ ਨੂੰ ਖਤਮ ਕਰ ਦਿੱਤਾ।

ਫੋਲੇਟ ਸਕੂਲ ਸੋਲਿਊਸ਼ਨ: ਇਹ ਇੱਕ ਸੁਤੰਤਰ ਕੰਪਨੀ ਵਜੋਂ ਕੰਮ ਕਰ ਰਿਹਾ ਹੈ ਜਦੋ ਫ੍ਰਾਂਸਿਸਕੋ ਪਾਰਟਨਰਜ਼ ਨੇ ਸਤੰਬਰ 2021 ਵਿੱਚ ਫੋਲੇਟ ਕਾਰਪੋਰੇਸ਼ਨ ਤੋਂ ਕਾਰੋਬਾਰ ਹਾਸਲ ਕਰ ਲਿਆ । ਇਹ ਕਦਮ ਫੋਲੇਟ ਕਾਰੋਬਾਰਾਂ ਦੇ ਵਿਆਪਕ ਵਿਨਿਵੇਸ਼ ਦਾ ਹਿੱਸਾ ਸੀ ਜਿਸ ਵਿੱਚ ਕਿਤਾਬਾਂ ਦੇ ਥੋਕ ਵਿਕਰੇਤਾ ਬੇਕਰ ਐਂਡ ਟੇਲਰ ਅਤੇ ਫੋਲੇਟ ਐਜੂਕੇਸ਼ਨ ਸ਼ਾਮਿਲ ਹਨ ਜੋ ਕਿ ਭੌਤਿਕ ਅਤੇ ਵਰਚੁਅਲ ਕਾਲਜ ਦੀਆਂ ਕਿਤਾਬਾਂ ਦੀਆਂ ਦੁਕਾਨਾਂ ਸੰਚਾਲਨ ਕਰਦੇ ਹਨ।

ਫੋਲੇਟ ਸਕੂਲ ਸੋਲਿਊਸ਼ਨਜ਼ ਵਿੱਚ ਦੋ ਕਾਰੋਬਾਰੀ ਭਾਗ ਸ਼ਾਮਿਲ ਹਨ ਜਿਸ ਵਿੱਚ ਬ੍ਰਿਟੇਨ ਫੋਲੇਟ ਕੰਟੇੰਟ ਦੇ ਸੀਈਓ ਵਜੋਂ ਸੇਵਾ ਕਰ ਰਿਹਾ ਹੈ ਅਤੇ ਕ੍ਰਿਸ ਪੋਰਟਰ ਸਾਫਟਵੇਅਰ ਦੇ ਸੀਈਓ ਵਜੋਂ ਸੇਵਾ ਕਰ ਰਿਹਾ ਹੈ। ਕੰਪਨੀ ਨੇ 2022 ਵਿੱਚ 1,763 ਕਰਮਚਾਰੀਆਂ ਦੀ ਰਿਪੋਰਟ ਕੀਤੀ ਜੋ ਉਦਯੋਗ ਵਿੱਚ ਸਭ ਤੋਂ ਵੱਧ ਕਰਮਚਾਰੀਆਂ ਦੀ ਕੰਪਨੀ ਵਿੱਚੋਂ ਇੱਕ ਵਜੋਂ ਦਰਜਾਬੰਦ ਕੀਤੀ ਗਈ।

ਫ੍ਰਾਂਸਿਸਕੋ ਪਾਰਟਨਰਜ਼ ਦੇ ਨਾਲ ਫੋਲੇਟ ਸਕੂਲ ਸਲਿਊਸ਼ਨਜ਼ ਨੇ ਵਿਦਿਅਕ ਤਕਨੀਕਾਂ ਤੇ ਆਪਣਾ ਧਿਆਨ ਹੋਰ ਤੇਜ ਕੀਤਾ ਹੈ। ਜਨਵਰੀ 2022 ਵਿੱਚ ਕੰਪਨੀ ਨੇ ਆਪਣਾ ਫੋਲੇਟ ਬੁੱਕ ਫੇਅਰਜ਼ ਕਾਰੋਬਾਰ ਲਿਟਰੇਟੀ ਨੂੰ ਵੇਚ ਦਿੱਤਾ ਅਤੇ ਪਾਠ ਪੁਸਤਕਾਂ ਦੀ ਵੰਡ ਦੇ ਕਾਰੋਬਾਰ ਤੋਂ ਬਾਹਰ ਹੋ ਗਈ। ਇਸਨੇ ਫੋਲੇਟ ਸਕੂਲ ਸਲਿਊਸ਼ਨਜ਼ ਨੂੰ ਕੇ-12 ਸਕੂਲੀ ਜ਼ਿਲ੍ਹਿਆਂ ਵਿੱਚ ਤਕਨੀਕੀ ਉਤਪਾਦਾਂ ਦੇ ਪ੍ਰਮੁੱਖ ਪ੍ਰਦਾਤਾ ਵਜੋਂ ਆਪਣੀ ਸਥਿਤੀ ਬਣਾਉਣ ਦੀ ਇਜਾਜ਼ਤ ਦਿੱਤੀ ਹੈ। ਕੰਪਨੀ ਦਾ ਡੈਸਟੀਨੀ ਲਾਇਬ੍ਰੇਰੀ ਮੈਨੇਜਰ 71,000 ਤੋਂ ਵੱਧ ਸਕੂਲ ਲਾਇਬ੍ਰੇਰੀਆਂ ਦੀ ਸੇਵਾ ਕਰਦਾ ਹੈ ਜਿਸ ਵਿੱਚ ਪਿਛਲੇ ਸਾਲ 2,934 ਸਥਾਨ ਸ਼ਾਮਿਲ ਕੀਤੇ ਗਏ ਸਨ। ਕੰਪਨੀ ਅਸਪਨ ਸਟੂਡੈਂਟ ਇਨਫਰਮੇਸ਼ਨ ਪ੍ਰਣਾਲੀ ਦੀ ਵੀ ਪੇਸ਼ਕਸ਼ ਕਰਦੀ ਹੈ ਜਿਸ ਨੂੰ 2022 ਵਿੱਚ ਗੂਗਲ ਕਲਾਸਰੂਮ ਤੋਂ ਗ੍ਰੇਡਬੁੱਕ ਦੇ ਏਕੀਕਰਣ ਨਾਲ ਵਧਾਇਆ ਗਿਆ ਸੀ।

ਦਸੰਬਰ 2022 ਵਿੱਚ ਫੋਲੇਟ ਸਕੂਲ ਸੋਲਿਊਸ਼ਨਜ਼ ਨੇ ਨਿਊਜ਼ੀਲੈਂਡ-ਆਧਾਰਿਤ ਐਕਸੈਸਿਟ ਦੀ ਪ੍ਰਾਪਤੀ ਦੇ ਨਾਲ ਅੰਤਰਰਾਸ਼ਟਰੀ ਪੱਧਰ ਤੇ ਵਿਸਤਾਰ ਕੀਤਾ। ਕੰਪਨੀ ਦੀ ਐਕਸੈਸਿਟ ਲਾਇਬ੍ਰੇਰੀ ਇੱਕ ਆਈ ਐਲ ਐਸ ਹੈ ਜੋ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਕੇ ਸਮੇਤ 40 ਤੋਂ ਵੱਧ ਦੇਸ਼ਾਂ ਵਿੱਚ ਸਕੂਲ ਲਾਇਬ੍ਰੇਰੀਆਂ ਵਿੱਚ ਵਰਤੀ ਜਾਂਦੀ ਹੈ। ਇਹ ਪ੍ਰਾਪਤੀ ਫੋਲੇਟ ਲਈ ਐਕਸੈਸਿਟ ਲਾਇਬ੍ਰੇਰੀ ਦੇ ਗਾਹਕ ਆਧਾਰ ਲਈ ਆਪਣੀ ਸਮੱਗਰੀ ਅਤੇ ਹੋਰ ਤਕਨੀਕੀ ਉਤਪਾਦਾਂ ਦੀ ਮਾਰਕੀਟਿੰਗ ਕਰਨ ਦਾ ਇੱਕ ਮੌਕਾ ਪੇਸ਼ ਕਰਦੀ ਹੈ।

“ਜਨਤਕ ਲਾਇਬ੍ਰੇਰੀਆਂ ਉਹਨਾਂ ਤਕਨੀਕਾਂ ਵਿੱਚ ਤੇਜ਼ੀ ਨਾਲ ਨਿਵੇਸ਼ ਕਰ ਰਹੀਆਂ ਹਨ
ਜੋ ਸਰਪ੍ਰਸਤਾਂ ਨੂੰ ਸਿੱਧੇ ਸਰੋਤ ਅਤੇ ਸੇਵਾਵਾਂ ਪ੍ਰਦਾਨ ਕਰਦੀਆਂ ਹਨ

ਮੱਧ ਪੱਧਰ ਨੂੰ ਘੇਰਾ ਪਾਉਣਾ

ਕੰਪਨੀਆਂ ਦਾ ਇੱਕ ਸੰਗ੍ਰਹਿ ਜੋ ਕਦੇ ਇਹ ਕੰਮ ਦੇ ਵੱਡੇ ਖਿਡਾਰੀ ਮੰਨੇ ਜਾਂਦੇ ਸਨ ਹੁਣ ਲਾਇਬ੍ਰੇਰੀ ਤਕਨੀਕੀ ਉਦਯੋਗ ਦੇ ਮੱਧ ਪੱਧਰ ਵਿੱਚ ਆਉਂਦੇ ਹਨ। ਇਹ ਕੰਪਨੀਆਂ ਆਕਾਰ ਵਿੱਚ ਘੱਟ ਨਹੀਂ ਹੋਈਆਂ ਪਰ ਸਥਾਪਿਤ ਅਤੇ ਵਧ ਰਹੇ ਕਾਰੋਬਾਰਾਂ ਦੁਆਰਾ ਗ੍ਰਹਿਣ ਕੀਤੀਆਂ ਗਈਆਂ ਹਨ।

ਸਿਰਸੀਡਾਈਨਿਕਸ: ਇਹ 2015 ਤੋਂ ਜਿਆਦਾਤਰ ਪ੍ਰਾਈਵੇਟ ਇਕੁਇਟੀ ਕੰਪਨੀ ਆਈਸੀਵੀ ਪਾਰਟਨਰਜ਼ ਦੀ ਮਲਕੀਅਤ ਹੈ ਜਿਸ ਨੇ 2022 ਵਿੱਚ 363 ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ। ਕੰਪਨੀ ਨੇ ਵਪਾਰਕ ਪ੍ਰਾਪਤੀ ਦੇ ਦੌਰ ਵਿੱਚ ਵਿਸਤਾਰ ਕੀਤਾ ਹੈ ਅਤੇ ਲਾਇਬ੍ਰੇਰੀ ਤਕਨੀਕੀ ਉਤਪਾਦਾਂ ਅਤੇ ਸੇਵਾਵਾਂ ਤੇ ਕੇਂਦਰਿਤ ਹੈ ਜੋ ਇਸਦੇ ਕੁਝ ਵੱਡੇ ਵਧੇਰੇ ਵਿਭਿੰਨ ਪ੍ਰਤੀਯੋਗੀਆਂ ਦੇ ਉਲਟ ਹੈ।

ਸਿਰਸੀਡਾਈਨਿਕਸ ਦੇ ਉਤਪਾਦਾਂ ਵਿੱਚ ਆਈਐਲਐਸ ਉਤਪਾਦ ਈਓਐਸ ਵੈੱਬ, ਹੋਰੀਜ਼ਨ ਅਤੇ ਸਿਮਫੋਨੀ ਸ਼ਾਮਿਲ ਹਨ ਇਸਤੋਂ ਇਲਾਵਾ ਵੈੱਬ-ਅਧਾਰਿਤ ਐਪਲੀਕੇਸ਼ਨਾਂ ਦਾ ਬਲੂ ਕਲਾਉਡ ਸੀਉਟ ਜੋ ਹੋਰੀਜ਼ਨ ਅਤੇ ਸਿੰਫਨੀ ਨਾਲ ਕੰਮ ਕਰਦਾ ਹੈ ਅਤੇ ਐਂਟਰਪ੍ਰਾਈਜ਼ ਖੋਜ ਪਰਤ ਹੈ। ਕੰਪਨੀ ਤਿੰਨੋਂ ਆਈਐਲਐਸ ਉਤਪਾਦਾਂ ਦਾ ਵਿਕਾਸ, ਸਮਰਥਨ ਅਤੇ ਮਾਰਕੀਟਿੰਗ ਜਾਰੀ ਰੱਖਦੀ ਹੈ ਹਾਲਾਂਕਿ ਇਸਦੀ ਜ਼ਿਆਦਾਤਰ ਨਵੀਂ ਕਾਰਜਕੁਸ਼ਲਤਾ ਬਲੂ ਕਲਾਉਡ ਸੀਉਟ ਦੁਆਰਾ ਆਉਂਦੀ ਹੈ। 2022 ਵਿੱਚ ਹੋਰੀਜ਼ਨ ਲਈ ਨਵੀਂ ਵਿਕਰੀ ਵਿੱਚ ਜ਼ਿਆਦਾਤਰ ਲਾਇਬ੍ਰੇਰੀਆਂ ਸ਼ਾਮਿਲ ਹੁੰਦੀਆਂ ਹਨ ਜੋ ਮੌਜੂਦਾ ਲਾਗੂਕਰਨ ਵਿੱਚ ਹਨ। ਸਿਮਫਨੀ ਲਈ ਨਵੇਂ ਇਕਰਾਰਨਾਮੇ ਵਿੱਚ ਹੋਰੀਜ਼ਨ ਤੋਂ ਪ੍ਰਵਾਸ, ਮੌਜੂਦਾ ਲਾਗੂਕਰਨਾਂ ਦੇ ਨਵੀਨੀਕਰਨ ਅਤੇ ਹੋਰ ਵਿਕਰੇਤਾਵਾਂ ਨੂੰ ਛੱਡਣ ਵਾਲੇ ਗਾਹਕ ਸ਼ਾਮਿਲ ਹਨ। ਸਿਮਫਨੀ ਹਰ ਕਿਸਮ ਦੀਆਂ ਲਾਇਬ੍ਰੇਰੀਆਂ ਦੀ ਵਰਤੋਂ ਦੇਖਦੀ ਹੈ ਹਾਲਾਂਕਿ ਲਗਭਗ ਅੱਧੇ ਉਪਭੋਗਤਾ ਜਨਤਕ ਲਾਇਬ੍ਰੇਰੀਆਂ ਹਨ। ਈਓਐਸ ਵੈੱਬ ਲਈ 13 ਕੰਟਰੈਕਟ ਜੋ ਵਿਸ਼ੇਸ਼ ਅਤੇ ਛੋਟੀਆਂ ਅਕਾਦਮਿਕ ਲਾਇਬ੍ਰੇਰੀਆਂ ਤੋਂ ਸਨ।

ਕਲਾਉਡਸੌਰਸ, ਸਿਰਸੀਡਾਈਨਿਕਸ ਦੀ ਸਭ ਤੋਂ ਨਵੀਂ ਪੇਸ਼ਕਸ਼ ਅਕਾਦਮਿਕ ਲਾਇਬ੍ਰੇਰੀ ਖੇਤਰ ਵਿੱਚ ਕੰਪਨੀ ਦੀ ਸਥਿਤੀ ਨੂੰ ਮਜ਼ਬੂਤ ਕਰਦੀ ਹੈ। ਉਤਪਾਦ ਦੋ ਰੂਪਾਂ ਵਿੱਚ ਆਉਂਦਾ ਹੈ: ਕਲਾਉਡਸੌਰਸ ਓਏ ਇੱਕ ਖੋਜ ਸੇਵਾ ਹੈ ਜੋ ਓਪਨ ਐਕਸੈਸ ਇਲੈਕਟ੍ਰਾਨਿਕ ਸਰੋਤਾਂ ਤੇ ਕੇਂਦਰਿਤ ਹੈ ਜੋ ਸੰਪੁਰਨ ਟੈਕਸਟ ਤੱਕ ਸੁਵਿਧਾਜਨਕ ਐਕਸੈਸ ਪ੍ਰਦਾਨ ਕਰਦੀ ਹੈ। ਕਲਾਉਡਸੌਰਸ+ ਜੋ ਕਲਾਉਡਸੌਰਸ ਓਏ ਤੇ ਬਣਾਉਂਦਾ ਹੈ ਪਰ ਇਸ ਵਿੱਚ ਇੱਕ ਵਿਸਤ੍ਰਿਤ ਸੂਚਕਾਂਕ ਦੇ ਨਾਲ ਜਿਸ ਵਿੱਚ ਓਪਨ ਐਕਸੈਸ ਵਿੱਚ ਉਪਲਬਧ ਨਾ ਹੋਣ ਵਾਲੇ 200,000 ਤੋਂ ਵੱਧ ਲੇਖ ਸਰੋਤ ਸ਼ਾਮਿਲ ਹੁੰਦੇ ਹਨ। ਸਿਰਸੀਡਾਈਨਿਕਸ ਨੇ ਲਾਇਬ੍ਰੇਰੀਆਂ ਨੂੰ ਓਪਨ ਐਕਸੈਸ ਸਕੋਲਰਲੀ ਸਰੋਤਾਂ ਦੇ ਵਧ ਰਹੇ ਚਲਣ ਦਾ ਫਾਇਦਾ ਉਠਾਉਣ ਵਿੱਚ ਮਦਦ ਕਰਨ ਲਈ ਕਲਾਉਡਸੌਰਸ ਉਤਪਾਦ ਆਰੰਭ ਕੀਤੇ। ਦਸਤਾਵੇਜ਼ ਡਿਲੀਵਰੀ ਅਤੇ ਇੰਟਰਲਾਈਬ੍ਰੇਰੀ ਲੈਣ-ਦੇਣ ਦੇ ਨਾਲ ਮਿਲ ਕੇ ਇਹ ਉਤਪਾਦ ਮਲਕੀਅਤ ਸਮੱਗਰੀ ਲਈ ਗਾਹਕੀ ਲਈ ਲਾਇਬ੍ਰੇਰੀਆਂ ਦੀ ਲੋੜ ਨੂੰ ਘਟਾ ਸਕਦੇ ਹਨ।

ਦਾ ਲਾਇਬ੍ਰੇਰੀ ਕਾਰਪੋਰੇਸ਼ਨ (ਟੀਐਲਸੀ): ਇਹ 1974 ਤੋਂ ਸੰਸਥਾਪਕ ਐਨੇਟ ਹਾਰਵੁੱਡ ਮਰਫੀ ਦੀ ਮਲਕੀਅਤ ਅਤੇ ਸੰਚਾਲਿਤ ਜਿਸਦਾ ਜਨਤਕ ਅਤੇ ਸਕੂਲ ਲਾਇਬ੍ਰੇਰੀਆਂ ਲਈ ਤਕਨੀਕੀ ਉਤਪਾਦਾਂ ਦੇ ਵਿਕਾਸ ਅਤੇ ਸਮਰਥਨ ਕਰਨ ਦਾ ਲੰਬਾ ਰਿਕਾਰਡ ਹੈ। 2022 ਵਿੱਚ ਕੰਪਨੀ ਨੇ 103 ਕਰਮਚਾਰੀਆਂ ਦੀ ਰਿਪੋਰਟ ਕੀਤੀ।

ਲਾਇਬ੍ਰੇਰੀ ਸਲੂਸ਼ਨ ਕੰਪਨੀ ਦੇ ਆਈਐਲਐਸ ਨੇ ਮੱਧ ਤੋਂ ਵੱਡੇ ਆਕਾਰ ਦੀਆਂ ਜਨਤਕ ਲਾਇਬ੍ਰੇਰੀਆਂ ਅਤੇ ਸਕੂਲੀ ਜ਼ਿਲ੍ਹਿਆਂ ਲਈ ਪਿਛਲੇ ਸਾਲ ਛੇ ਇਕਰਾਰਨਾਮੇ ਕੀਤੇ । ਕਾਰਲ ਐਕਸ ਜੋ ਵੱਡੀ ਜਨਤਕ ਲਾਇਬ੍ਰੇਰੀ ਪ੍ਰਣਾਲੀਆਂ ਅਤੇ ਕੰਸੋਰਟੀਆ ਲਈ ਇੱਕ ਆਈਐਲਐਸ ਨੇ ਬਹੁ-ਸਾਲਾ ਇਕਰਾਰਨਾਮੇ ਦੇ ਨਵੀਨੀਕਰਨ ਦੇ ਨਾਲ ਚਾਰ ਸੰਸਥਾਵਾਂ ਵਿੱਚ ਆਪਣਾ ਕਾਰਜਕਾਲ ਵਧਾਇਆ। ਕੰਪਨੀ ਦੇ ਵਫ਼ਾਦਾਰ ਗਾਹਕ ਹਨ ਜੋ ਇਸਦੇ ਉਤਪਾਦਾਂ ਦੇ ਨਾਲ ਲਾਇਬ੍ਰੇਰੀਆਂ ਵਿੱਚ ਔਸਤਨ 15 ਸਾਲ ਚੱਲਦੇ ਹਨ।

2022 ਵਿੱਚ ਸਮੁੱਚੀ ਉਤਪਾਦ ਕਤਾਰ ਵਿੱਚ ਨਵੇ ਰੀਲੀਜ਼ ਸਨ ਜਿਸ ਵਿੱਚ ਲਾਇਬ੍ਰੇਰੀ ਸੋਲਿਊਸ਼ਨ ਅਤੇ ਇਸ ਨਾਲ ਸਬੰਧਿਤ ਐਲਐਸ2 ਪੈਕ ਸਰਪ੍ਰਸਤ ਇੰਟਰਫੇਸ ਦੇ ਨਾਲ-ਨਾਲ ਕਾਰਲ ਸਲੂਸ਼ਨ ਸੂਟ (ਕਾਰਲ ਐਕਸ ਦਾ ਕਾਰਲ ਕੰਨੇਕਟ ਸਟਾਫ ਇੰਟਰਫੇਸ, ਕਾਰਲ ਕੰਨੇਕਟ ਡਿਸਕਵਰੀ ਅਤੇ ਕਾਰਲ ਸੋਲਿਊਸ਼ਨ ਏਪੀਆਈਸ)। ਕੰਪਨੀ ਨੇ 2020 ਵਿੱਚ ਇੱਕ ਓਰੇਕਲ ਆਧਾਰਿਤ ਕਲਾਉਡ ਹੋਸਟਿੰਗ ਵਾਤਾਵਰਣ ਦੀ ਸਥਾਪਨਾ ਕੀਤੀ ਅਤੇ ਉਦੋਂ ਤੋਂ ਇਸ ਉਦਯੋਗਿਕ-ਤਾਕਤ ਸੇਵਾ ਲਈ ਆਪਣੀਆਂ 72 ਗਾਹਕ ਸਾਈਟਾਂ ਨੂੰ ਮਾਈਗਰੇਟ ਕੀਤਾ ਹੈ। ਆਈਬੀਐਮ ਕਾਗਨੋਸ ਬਿਜਨਸ ਇੰਟੇਲਿਜੇੰਸ ਦੇ ਨਾਲ ਇੱਕ ਤਾਜ਼ਾ ਸਾਂਝੇਦਾਰੀ ਨੇ ਕੰਪਨੀ ਨੂੰ ਕਾਰਲ ਸੋਲਿਊਸ਼ਨ, ਲਾਇਬ੍ਰੇਰੀ ਸੋਲਿਊਸ਼ਨ ਅਤੇ ਲਾਇਬ੍ਰੇਰੀ ਸਕੂਲਾਂ ਲਈ ਹੱਲ ਲਈ ਵਧੇਰੇ ਉੱਨਤ ਸਮਰੱਥਾਵਾਂ ਦੀ ਪੇਸ਼ਕਸ਼ ਕਰਨ ਦੇ ਯੋਗ ਬਣਾਇਆ ਹੈ। ਆਪਣੀ ਸਹਾਇਕ ਕੰਪਨੀ ਟੈਕ ਲੋਜਿਕ ਦੇ ਨਾਲ ਸਹਿਯੋਗ ਕਰਦੇ ਹੋਏ ਟੀਐਲਸੀ ਨੇ ਸਵੈ-ਚੈੱਕਆਊਟ ਅਤੇ ਵਧੇਰੇ ਕੁਸ਼ਲ ਵਸਤੂ ਪ੍ਰਬੰਧਨ ਲਈ ਆਰਐਫਆਈਡੀ ਤਕਨੀਕਾਂ ਨੂੰ ਤੈਨਾਤ ਕਰਨ ਵਿੱਚ 2 ਸਕੂਲੀ ਜ਼ਿਲ੍ਹਿਆਂ ਦੀ ਸਹਾਇਤਾ ਕੀਤੀ।

ਬਿਬਲਿਓ ਕੰਮੋਨਸ: ਇਹ 2020 ਤੋਂ ਵੋਲਰਿਸ ਗਰੁੱਪ ਦਾ ਹਿੱਸਾ ਹੈ ਜੋ ਜਨਤਕ ਲਾਇਬ੍ਰੇਰੀ ਦੇ ਸਰਪ੍ਰਸਤਾਂ ਲਈ ਆਧੁਨਿਕ ਵੈੱਬ ਇੰਟਰਫੇਸ ਪ੍ਰਦਾਨ ਕਰਨ ਵਿੱਚ ਮੁਹਾਰਤ ਰੱਖਦਾ ਹੈ ਬਿਬਲਿਓ ਕੋਰ  ਇੱਕ ਕੈਟਾਲਾਗ ਬਦਲਣ ਵਾਲਾ ਵਾਤਾਵਰਣ ਪ੍ਰਦਾਨ ਕਰਦਾ ਹੈ ਜਿਸ ਵਿੱਚ ਸਮਾਜਿਕ ਸਾਂਝਾਕਰਨ ਵਿਕਲਪ ਅਤੇ ਸਰਪ੍ਰਸਤ ਸਹਿਯੋਗ ਵਿਸ਼ੇਸ਼ਤਾਵਾਂ ਸ਼ਾਮਿਲ ਹੁੰਦੀਆਂ ਹਨ ਬਿਬਲਿਓ ਕੰਮੋਨਸ ਆਪਣੀ ਖੁਦ ਦੀ ਆਈਐਲਐਸ ਦੀ ਪੇਸ਼ਕਸ਼ ਨਹੀਂ ਕਰਦਾ ਹੈ ਪਰ ਜਨਤਕ ਲਾਇਬ੍ਰੇਰੀਆਂ ਦੁਆਰਾ ਵਰਤੇ ਜਾਣ ਵਾਲੇ ਜ਼ਿਆਦਾਤਰ ਪ੍ਰਮੁੱਖ ਉਤਪਾਦਾਂ ਨਾਲ ਇੰਟਰਓਪਰੇਬਲ ਹੈ ਬਿਬਲਿਓ ਵੈੱਬ  ਇੱਕ ਸਮਗਰੀ ਪ੍ਰਬੰਧਨ ਅਤੇ ਪੇਸ਼ਕਾਰੀ ਵਾਤਾਵਰਣ ਪ੍ਰਦਾਨ ਕਰਦਾ ਹੈ ਜੋ ਜਨਤਕ ਲਾਇਬ੍ਰੇਰੀਆਂ ਨੂੰ ਉਹਨਾਂ ਦੀਆਂ ਵੈਬਸਾਈਟਾਂ ਨੂੰ ਬਣਾਉਣ ਅਤੇ ਪ੍ਰਬੰਧਨ ਕਰਨ ਦੀ ਆਗਿਆ ਦਿੰਦਾ ਹੈ ਬਿਬਲਿਓ ਐਪਸ ਵੀ ਬਿਬਲਿਓ ਕੋਰ  ਅਤੇ ਬਿਬਲਿਓ ਵੈੱਬ ਵਰਗਾ ਅਨੁਭਵ ਪ੍ਰਦਾਨ ਕਰਦਾ ਹੈ ਪਰ ਇਹ ਮੂਲ ਰੂਪ ਵਿੱਚ ਮੋਬਾਈਲ ਐਪ ਹੈ।

2022 ਵਿੱਚ 6 ਨਵੇਂ ਲਾਇਬ੍ਰੇਰੀ ਸਿਸਟਮਾਂ ਨੇ ਪੂਰੇ ਬਿਬਲਿਓ ਕੰਮੋਨਸ ਸੂਟ ਦੀ ਗਾਹਕੀ ਲਈ ਜਿਹਨਾਂ ਵਿੱਚ ਡੇਟਨ (ਓਹੀਓ) ਮੈਟਰੋ ਲਾਇਬ੍ਰੇਰੀ, ਗਲੇਨਵਿਊ (ਇਲ.) ਜਨਤਕ ਲਾਇਬ੍ਰੇਰੀ, ਹੈਰਿਸ ਕਾਉਂਟੀ (ਟੈਕਸਾਸ) ਜਨਤਕ ਲਾਇਬ੍ਰੇਰੀ, ਪਾਮ ਬੀਚ ਕਾਉਂਟੀ (ਫਲਾ.) ਲਾਇਬ੍ਰੇਰੀ ਪ੍ਰਣਾਲੀ ਅਤੇ ਟਿੰਬਰਲੈਂਡ ਰੀਜਨਲ ਅਤੇ ਲਾਇਬ੍ਰੇਰੀ ਅਤੇ ਕਿਟਸਪ ਰੀਜਨਲ ਲਾਇਬ੍ਰੇਰੀ, ਦੋਵੇਂ ਵਾਸ਼ਿੰਗਟਨ ਵਿੱਚ ਹਨ। ਇਸਦੇ ਸਿਖਰ ਤੇ 9 ਨਵੀਆਂ ਲਾਇਬ੍ਰੇਰੀ ਪ੍ਰਣਾਲੀਆਂ ਨੇ ਬਿਬਲੀਓਕੋਰ ਨੂੰ ਲਾਗੂ ਕੀਤਾ ਅਤੇ 11 ਨਵੇਂ ਲਾਇਬ੍ਰੇਰੀ ਪ੍ਰਣਾਲੀਆਂ ਨੇ ਮੈਸੇਜਿੰਗ ਅਤੇ ਮਾਰਕੀਟਿੰਗ ਲਈ ਬਿਬਲਿਓ ਈ-ਮੇਲ ਨੂੰ ਸ਼ਾਮਿਲ ਕੀਤਾ।

ਬਿਬਲਿਓ ਕੰਮੋਨਸ ਵਰਤਮਾਨ ਵਿੱਚ 4 ਪ੍ਰਮੁੱਖ ਲਾਇਬ੍ਰੇਰੀ ਪ੍ਰਣਾਲੀਆਂ ਦੇ ਨਾਲ 1 ਮੇਟ੍ਰਿਕ ਅਤੇ ਡੇਟਾ ਸੇਵਾ ਵਿਕਸਿਤ ਕਰ ਰਿਹਾ ਹੈ ਜੋ ਸਰਪ੍ਰਸਤ ਰੁਝੇਵਿਆਂ ਦਾ ਮੁਲਾਂਕਣ ਅਤੇ ਸੁਧਾਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਕੰਪਨੀ ਜੁਲਾਈ ਲਈ ਘੋਸ਼ਿਤ ਗੂਗਲ ਯੂਨੀਵਰਸਲ ਵਿਸ਼ਲੇਸ਼ਣ ਦੇ ਬੰਦ ਹੋਣ ਤੋਂ ਪਹਿਲਾਂ ਆਪਣੇ ਗਾਹਕਾਂ ਨੂੰ ਗੂਗਲ ਵਿਸ਼ਲੇਸ਼ਣ 4 ਵਿੱਚ ਤਬਦੀਲ ਕਰੇਗੀ।

ਲਿਬਲਾਈਮ: ਇਹ ਪੀਟੀਐਫਐਸ ਦੀ ਇੱਕ ਡਿਵੀਜ਼ਨ ਬਿਬਲਿਓਵੇਸ਼ਨ ਦੀ ਪੇਸ਼ਕਸ਼ ਕਰਦੀ ਹੈ ਜੋ ਇੱਕ ਲਾਇਬ੍ਰੇਰੀ ਪ੍ਰਬੰਧਨ ਪ੍ਰਣਾਲੀ ਇਸਦੀ ਵਰਤੋਂ ਜਨਤਕ, ਅਕਾਦਮਿਕ, ਸਕੂਲ ਅਤੇ ਸਰਕਾਰੀ ਏਜੰਸੀ ਲਾਇਬ੍ਰੇਰੀਆਂ ਵਿੱਚ ਕੀਤੀ ਜਾਂਦੀ ਹੈਬਿਬਲਿਓਵੇਸ਼ਨ ਨੂੰ ਮਾਈਐਸਕਿਊਐਲ ਤੇ ਆਧਾਰਿਤ ਕਲਾਉਡ-ਹੋਸਟਡ ਹੱਲ ਵਜੋਂ ਪੇਸ਼ ਕੀਤਾ ਜਾਂਦਾ ਹੈਕੰਪਨੀ ਨੇ 2022 ਵਿੱਚ ਬਿਬਲੀਓਵੇਸ਼ਨ ਲਈ 33 ਵਿਕਰੀਆਂ ਦੀ ਰਿਪੋਰਟ ਕੀਤੀ ਅਤੇ ਕੁੱਲ ਸਥਾਪਨਾਵਾਂ ਨੂੰ 504 ਤੱਕ ਵਧਾ ਦਿੱਤਾਬਿਬਲੀਓਵੇਸ਼ਨ ਲਈ ਹਾਲੀਆ ਵਿਕਾਸ ਵਿੱਚ ਸਰਪ੍ਰਸਤ ਭੁਗਤਾਨਾਂ ਲਈ ਪੇਪਲ ਨਾਲ ਏਕੀਕਰਣ, ਔਫਲਾਈਨ ਸਰਕੂਲੇਸ਼ਨ ਕਾਰਜਾਂ ਵਿੱਚ ਸੁਧਾਰ, ਨਵੇਂ ਰਿਪੋਰਟਿੰਗ ਵਿਕਲਪ ਅਤੇ ਸਰਪ੍ਰਸਤ ਖੋਜ ਵਿੱਚ ਸੁਧਾਰ ਸ਼ਾਮਿਲ ਹਨ ਅਤੇ ਇਸ ਦੇ ਨਾਲ-2 ਲੇਕਸਾਈਲ ਮਾਪ ਦੁਆਰਾ ਖੋਜ ਦੇ ਵਿਕਲਪ ਪ੍ਰਦਾਨ ਕਰਨਾ ਹੈ

ਛੋਟੀਆਂ ਲਾਇਬ੍ਰੇਰੀਆਂ ਦਾ ਸਮਰਥਨ ਕਰਨ ਵਾਲੀਆਂ ਤਕਨੀਕਾਂ

ਵੱਡੀਆਂ ਕੰਪਨੀਆਂ ਜਿਹਨਾਂ ਵਿਚ ਗੈਰ-ਲਾਭਕਾਰੀ ਸ਼ਾਮਿਲ ਹਨ ਇਹ ਖਾਸ ਤੌਰ ਤੇ ਛੋਟੀਆਂ ਲਾਇਬ੍ਰੇਰੀਆਂ ਦੀ ਪਹੁੰਚ ਵਾਲੇ ਉਤਪਾਦ ਵਿਕਲਪ ਬਣਾਉਣ ਵਿੱਚ ਸਫਲ ਨਹੀਂ ਹੋਈਆਂ ਹਨ। ਫਿਰ ਵੀ ਕੰਪਨੀਆਂ ਜੋ ਛੋਟੇ ਪੈਮਾਨੇ ਤੇ ਕੰਮ ਕਰਦੀਆਂ ਹਨ ਨੇ ਸੁਚਾਰੂ ਉਤਪਾਦ ਵਿਕਸਿਤ ਕੀਤੇ ਹਨ ਅਤੇ ਇਹਨਾਂ ਨੇ ਕਿਫਾਇਤੀ ਕੀਮਤਾਂ ਤੇ ਛੋਟੀਆਂ ਲਾਇਬ੍ਰੇਰੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਜਾਰੀ ਰੱਖਿਆ ਹੈ।

ਬੁੱਕ ਪ੍ਰਣਾਲੀਜ਼ 1989 ਵਿੱਚ ਸ਼ੁਰੂ ਹੋਈ ਇੱਕ ਕੰਪਨੀ ਜੋ ਅਜੇ ਵੀ ਇਸਦੇ ਸੰਸਥਾਪਕਾਂ ਦੁਆਰਾ ਮਲਕੀਅਤ ਅਤੇ ਪ੍ਰਬੰਧਿਤ ਨੇ ਇਸਦੇ ਐਟ੍ਰਿਯੂਮ ਆਈਐਲਐਸ ਨੂੰ 5,149 ਤੋਂ ਵੱਧ ਲਾਇਬ੍ਰੇਰੀਆਂ ਵਿੱਚ ਲਾਗੂ ਕੀਤਾ ਦੇਖਿਆ ਹੈ। ਪਿਛਲੇ ਸਾਲ ਐਟ੍ਰਿਯੂਮ ਨੂੰ ਜਨਤਕ ਅਤੇ ਛੋਟੀਆਂ ਅਕਾਦਮਿਕ ਲਾਇਬ੍ਰੇਰੀਆਂ ਵਿੱਚ ਕਾਫ਼ੀ ਸਫਲਤਾ ਮਿਲੀ। ਬੁੱਕ ਸਿਸਟਮਜ਼ ਨੇ 37 ਨਵੇਂ ਗਾਹਕਾਂ ਨੂੰ ਆਨ-ਬੋਰਡ ਕੀਤਾ ਜਿਨ੍ਹਾਂ ਵਿੱਚ ਕੁਝ ਸ਼ਾਮਿਲ ਗਾਹਕ ਹਨ ਜੋ ਪਹਿਲਾਂ ਲਾਇਬ੍ਰੇਰੀ ਸਲੂਸ਼ਨ ਕੋਹਾ ਅਤੇ ਵਰਸੋ ਦੀ ਵਰਤੋਂ ਕਰ ਰਹੇ ਸਨ। ਇਸ ਦੇ ਆਪਣੇ ਗਾਹਕ ਆਧਾਰ ਵਿੱਚ 84 ਲਾਇਬ੍ਰੇਰੀਆਂ ਕੰਪਨੀ ਦੀ ਵਿਰਾਸਤ ਆਈਐਲਐਸ ਕੌਨਕੋਰਸ ਤੋਂ ਐਟ੍ਰਿਯੂਮ ਵਿੱਚ ਪਰਵਾਸ ਕਰ ਗਈਆਂ। ਕਿਸੇ ਸਮਰਪਿਤ ਐਪ ਦੀ ਲੋੜ ਤੋਂ ਬਿਨਾਂ ਮੋਬਾਈਲ ਸਹਾਇਤਾ ਨੂੰ ਬਿਹਤਰ ਬਣਾਉਣ ਲਈ ਐਟ੍ਰਿਯੂਮ ਨੂੰ ਹਾਲ ਹੀ ਵਿੱਚ ਵਧਾਇਆ ਗਿਆ ਸੀ।

ਆਟੋ-ਗ੍ਰਾਫਿਕਸ: ਇਹ ਵਰਸੋ ਆਈਐਲਐਸ ਦੀ ਪੇਸ਼ਕਸ਼ ਕਰਦਾ ਹੈ ਜੋ ਜ਼ਿਆਦਾਤਰ ਛੋਟੀਆਂ ਅਤੇ ਮੱਧ-ਆਕਾਰ ਦੀਆਂ ਜਨਤਕ ਲਾਇਬ੍ਰੇਰੀਆਂ ਦੁਆਰਾ ਵਰਤੀ ਜਾਂਦੀ ਹੈ। ਕੰਪਨੀ ਸ਼ੇਅਰਇਟ ਇੱਕ ਅੰਤਰ-ਲਾਇਬ੍ਰੇਰੀ ਲੋਨ ਪਲੇਟਫਾਰਮ ਵੀ ਪੇਸ਼ ਕਰਦੀ ਹੈ ਜੋ ਜਨਤਕ ਲਾਇਬ੍ਰੇਰੀਆਂ ਦੇ ਵੱਡੇ ਪੈਮਾਨੇ ਅਤੇ ਰਾਜ ਵਿਆਪੀ ਨੈਟਵਰਕ ਦੁਆਰਾ ਲਾਗੂ ਕੀਤਾ ਗਿਆ ਹੈ। ਪਿਛਲੇ ਸਾਲ ਸ਼ੇਅਰਇਟ ਦੇ ਦੋ ਕੰਟਰੈਕਟਸ ਨੇ 115 ਨਵੀਆਂ ਸਥਾਪਨਾਵਾਂ ਕੀਤੀਆਂ ਅਤੇ ਕੁੱਲ ਸਥਾਪਨਾਵਾਂ ਨੂੰ 6,240 ਤੱਕ ਵਧਾ ਦਿੱਤਾ। ਆਟੋ-ਗ੍ਰਾਫਿਕਸ ਨੇ ਵਰਸੋ ਦੀ ਸਿਰਫ ਇੱਕ ਵਿਕਰੀ ਦੀ ਰਿਪੋਰਟ ਕੀਤੀ ਜੋ ਹੁਣ 543 ਲਾਇਬ੍ਰੇਰੀ ਸਥਾਨਾਂ ਤੇ ਵਰਤੀ ਜਾਂਦੀ ਹੈ। ਕੰਪਨੀ ਨੇ ਵਿਕਾਸ ਵਿਚੋਂ ਵਰਸੋ ਲਈ ਪ੍ਰਾਪਤੀ ਅਪਡੇਸ਼ਨ, ਸਵੈ-ਰਜਿਸਟ੍ਰੇਸ਼ਨ ਅਤੇ ਰਿਪੋਰਟਿੰਗ ਨੂੰ ਅਪਡੇਟ ਕਰਦੇ ਹਨ ਅਤੇ ਨਾਲ ਹੀ ਸ਼ੇਅਰਇਟ ਨਾਲ ਇਸਦੇ ਏਕੀਕਰਣ ਨੂੰ ਸੁਚਾਰੂ ਬਣਾਇਆ ਹੈ। 2022 ਵਿੱਚ ਮਾਈਕਲ ਵਿਲਿਸ ਵਰਸੋ ਦੇ ਵਿਕਰੀ ਦੇ ਨਵੇਂ ਉਪ ਪ੍ਰਧਾਨ ਵਜੋਂ ਨਿਯੁਕਤ ਹੋਏ।

ਬਿਬਲਿਓਨੀਕਸ: ਇੱਕ ਛੋਟੀ ਨਿੱਜੀ ਮਾਲਕੀ ਵਾਲੀ ਕੰਪਨੀ ਅਪੋਲੋ ਦੀ ਪੇਸ਼ਕਸ਼ ਕਰਦੀ ਹੈ ਇਹ ਇੱਕ ਵੈੱਬ ਆਧਾਰਿਤ ਆਈਐਲਐਸ ਜੋ ਛੋਟੀਆਂ ਜਨਤਕ ਲਾਇਬ੍ਰੇਰੀਆਂ ਲਈ ਤਿਆਰ ਕੀਤਾ ਗਿਆ ਹੈ। 2022 ਵਿੱਚ ਅਪੋਲੋ ਦੀਆਂ 56 ਵਿਕਰੀਆਂ ਨੇ ਕੁੱਲ ਸਥਾਪਨਾਵਾਂ ਨੂੰ 921 ਤੱਕ ਪਹੁੰਚਾਇਆਪਲੇਟਫਾਰਮ ਦਾ ਫਲੈਕਸਸ਼ੇਅਰ ਕੌਂਫਿਗਰੇਸ਼ਨ ਵਿਕਲਪ ਭਾਗ ਲੈਣ ਵਾਲੀਆਂ ਲਾਇਬ੍ਰੇਰੀਆਂ ਨੂੰ ਇੱਕ ਸੰਘ ਵਿੱਚ ਸਰੋਤਾਂ ਨੂੰ ਘੱਟ ਜਟਿਲਤਾ ਦੇ ਨਾਲ ਸਾਂਝਾ ਕਰਨ ਦੇ ਕੁਝ ਲਾਭਾਂ ਦੀ ਪੇਸ਼ਕਸ਼ ਕਰਦਾ ਹੈ

2022 ਵਿੱਚ ਬਿਬਲਿਓਨੀਕਸ ਨੇ ਅਰਟੇਮਿਸ ਨੂੰ ਲਾਂਚ ਕੀਤਾ ਇਹ ਅਪੋਲੋ ਦਾ ਇੱਕ ਰੂਪ ਜੋ ਕੇ-12 ਸਕੂਲ ਲਾਇਬ੍ਰੇਰੀਆਂ ਲਈ ਤਿਆਰ ਕੀਤਾ ਗਿਆ ਹੈਬਿਬਲਿਓਨਿਕਸ ਨੇ ਅਪੋਲੋ ਤੋਂ ਧਿਆਨ ਖਿੱਚਣ ਤੋਂ ਰੋਕਣ ਲਈ ਆਰਟੇਮਿਸ ਦੇ ਸਮਰਥਨ ਲਈ ਵੱਖਰੇ ਸਰੋਤ ਸਮਰਪਿਤ ਕੀਤੇ ਹਨਪਹਿਲੇ ਸਾਲ ਵਿੱਚ ਹੀ ਆਰਟੇਮਿਸ ਨੂੰ ਅੱਠ ਸਕੂਲ ਪ੍ਰਣਾਲੀਆਂ ਵਿੱਚ ਲਾਗੂ ਕੀਤਾ ਗਿਆ ਸੀ

ਲਾਇਬ੍ਰੇਰੀ ਵਰਲਡ: ਇਹ ਲੰਬੇ ਸਮੇਂ ਤੋਂ ਛੋਟੀਆਂ ਲਾਇਬ੍ਰੇਰੀਆਂ ਲਈ ਘੱਟ ਕੀਮਤ ਵਾਲੀ ਅਤੇ ਪੂਰੀ ਤਰ੍ਹਾਂ ਵੈੱਬਆਧਾਰਿਤ ਆਈਐਲਐਸ ਪ੍ਰਦਾਨ ਕਰਦਾ ਹੈ। ਲਾਇਬ੍ਰੇਰੀ ਵਰਲਡ ਆਈਐਲਐਸ  ਨੇ 2022 ਵਿੱਚ 41 ਸਮਝੌਤੇ ਕੀਤੇ ਜਿਸ ਨਾਲ ਕੁੱਲ ਸਥਾਪਨਾਵਾਂ 2,835 ਹੋ ਗਈਆਂ। ਇਸ ਦੇ ਲਗਭਗ 65% ਗਾਹਕ ਸਕੂਲ ਲਾਇਬ੍ਰੇਰੀਆਂ ਹਨ। ਕੰਪਨੀ ਨੇ ਹਾਲ ਹੀ ਵਿੱਚ ਆਧੁਨਿਕ ਕਲਾਉਡ ਤਕਨੀਕੀ ਕੰਪੋਨੈਂਟਸ ਅਤੇ ਡਿਵੈਲਪਮੈਂਟ ਟੂਲਸ ਤੇ ਆਧਾਰਿਤ ਆਪਣੀ ਅਗਲੀ ਪੀੜ੍ਹੀ ਦੇ ਆਈਐਲਐਸ ਦੇ ਤੌਰ ਤੇ ਵਿਕੀ ਲਾਇਬ੍ਰੇਰੀ  ਨੂੰ ਵਿਕਸਿਤ ਕੀਤਾ ਹੈ। ਲਾਇਬ੍ਰੇਰੀਆਂ ਵਿਕੀ ਲਾਇਬ੍ਰੇਰੀ ਦੇ ਮੁਫਤ ਸੰਸਕਰਣ ਨਾਲ ਸ਼ੁਰੂ ਹੋ ਸਕਦੀਆਂ ਹਨ ਜਿਹੜੀਆਂ 500 ਰਿਕਾਰਡਾਂ ਅਤੇ ਇੱਕ ਸਟਾਫ ਖਾਤੇ ਤੱਕ ਸੀਮਿਤ ਹਨ । (ਇੱਕ ਮਿਆਰੀ ਗਾਹਕੀ 25,000 ਸਮੂਹ ਰਿਕਾਰਡਾਂ ਤੱਕ ਦਾ ਸਮਰਥਨ ਕਰਦੀ ਹੈ ਅਤੇ ਪ੍ਰੀਮੀਅਮ ਸੇਵਾ 50,000 ਰਿਕਾਰਡਾਂ ਤੱਕ ਦਾ ਸਮਰਥਨ ਕਰਦੀ ਹੈ।) 2022 ਵਿੱਚ ਵਿਕੀਲਾਇਬ੍ਰੇਰੀ ਨੂੰ ਇਸਦੇ ਸਾਫਟ ਆਰੰਭ ਪੜਾਅ ਦੌਰਾਨ ਲਗਭਗ 60 ਲਾਇਬ੍ਰੇਰੀਆਂ ਦੀ ਪੇਸ਼ਕਸ਼ ਕੀਤੀ ਗਈ ਸੀ।

ਮੈਂਡਰਿਨ ਲਾਇਬ੍ਰੇਰੀ ਆਟੋਮੇਸ਼ਨ: 20 ਕਰਮਚਾਰੀਆਂ ਵਾਲੀ ਇੱਕ ਛੋਟੀ ਕੰਪਨੀ ਜੋ ਕੇ-12 ਜਨਤਕ ਅਤੇ ਪ੍ਰਾਈਵੇਟ ਸਕੂਲਾਂ ਅਤੇ ਹੋਰ ਛੋਟੀਆਂ ਲਾਇਬ੍ਰੇਰੀਆਂ ਵਿੱਚ ਵਰਤੀ ਜਾਂਦੀ ਮੈਂਡਰਿਨ ਐਮ5 ਆਈਐਲਐਸ ਦੀ ਪੇਸ਼ਕਸ਼ ਕਰਦੀ ਹੈ। ਕੰਪਨੀ ਆਪਣੇ ਵਿਰਾਸਤੀ ਮੈਂਡਰਿਨ ਐਮ3 ਅਤੇ ਓਏਸਿਸ ਉਤਪਾਦਾਂ ਤੋਂ ਮੁਫਤ ਜਾਂ ਘੱਟ ਲਾਗਤ ਵਾਲੇ ਅੱਪਗਰੇਡ ਦੀ ਪੇਸ਼ਕਸ਼ ਕਰਦੀ ਹੈ। ਮੈਂਡਰਿਨ ਐਮ3 ਦੀਆਂ ਸਥਾਪਨਾਵਾਂ 2011 ਵਿੱਚ 3,273 ਦੇ ਸਿਖਰ ਤੋਂ ਘਟ ਕੇ 2022 ਵਿੱਚ 1,450 ਹੋ ਗਈਆਂ ਹਨ ਜਦੋਂ ਕਿ ਮੈਂਡਰਿਨ ਐਮ5 ਦੀ ਸਥਾਪਨਾਵਾਂ ਵਧ ਕੇ 2,472 ਹੋ ਗਈਆਂ ਹਨ ।

ਵਿਸ਼ੇਸ਼ ਲਾਇਬ੍ਰੇਰੀਆਂ ਲਈ ਹੱਲ

ਕੰਪਨੀਆਂ ਦਾ ਇੱਕ ਉਪ ਸਮੂਹ ਵਿਸ਼ੇਸ਼ ਲਾਇਬ੍ਰੇਰੀਆਂ ਦੀਆਂ ਵਿਸ਼ੇਸ਼ ਲੋੜਾਂ ਪੂਰੀਆਂ ਕਰਦਾ ਹੈ ਉਦਾਹਰਨ ਲਈ ਕੀਸਟੋਨ ਪ੍ਰਣਾਲੀ 16 ਕਰਮਚਾਰੀਆਂ ਵਾਲੀ ਇੱਕ ਕੰਪਨੀ ਮੁੱਖ ਤੌਰ ਤੇ ਦ੍ਰਿਸ਼ਟੀਗਤ ਅਸਮਰਥਤਾਵਾਂ ਵਾਲੇ ਲੋਕਾਂ ਦੀ ਸੇਵਾ ਕਰਨ ਵਾਲੀਆਂ ਲਾਇਬ੍ਰੇਰੀਆਂ ਨਾਲ ਕੰਮ ਕਰਦੀ ਹੈ। ਇਹ ਲਾਇਬ੍ਰੇਰੀਆਂ ਆਮ ਤੌਰ ਤੇ ਸਰਪ੍ਰਸਤਾਂ ਨੂੰ ਵਿਅਕਤੀਗਤ ਤੌਰ ਤੇ ਦੀ ਬਜਾਏ ਡਿਲੀਵਰੀ ਦੁਆਰਾ ਸਮੱਗਰੀ ਪ੍ਰਦਾਨ ਕਰਦੀਆਂ ਹਨ। ਕੀਸਟੋਨ ਦਾ ਕਲਾਸ ਆਈਐਲਐਸ ਇਸ ਕਿਸਮ ਦੀ ਵਿਸ਼ੇਸ਼ ਸੇਵਾ ਲਈ ਤਿਆਰ ਕੀਤਾ ਗਿਆ ਹੈ। ਕੁੱਲ 118 ਲਾਇਬ੍ਰੇਰੀਆਂ ਕਲਾਸ  ਦੀ ਵਰਤੋਂ ਕਰਦੀਆਂ ਹਨ ਜੋ ਕਿ 2021 ਤੋਂ ਇੱਕ ਵਧੀ ਹੈ। ਕੀਸਟੋਨ ਪ੍ਰਣਾਲੀ ਇੱਕ ਖਾਸ ਮਾਰਕੀਟ ਵਿੱਚ ਪ੍ਰਮੁੱਖ ਵਿਕਰੇਤਾ ਵਜੋਂ ਸਥਾਪਿਤ ਕੀਤਾ ਗਿਆ ਹੈ ਜੋ ਕਿ ਵੱਡੇ ਪੈਮਾਨੇ ਦੀਆਂ ਕੰਪਨੀਆਂ ਦੀ ਦਿਲਚਸਪੀ ਲਈ ਬਹੁਤ ਛੋਟਾ ਹੈ।

ਸੌਟਰੋਨ ਗਲੋਬਲ: ਜੋ ਮੁੱਖ ਤੌਰ ਤੇ ਕਾਰਪੋਰੇਟ ਅਤੇ ਹੋਰ ਵਿਸ਼ੇਸ਼ ਲਾਇਬ੍ਰੇਰੀਆਂ ਨੂੰ ਸੌਟਰੋਨ ਆਈਐਲਐਸ ਦੀ ਪੇਸ਼ਕਸ਼ ਕਰਦਾ ਹੈ ਇਹ ਆਪਣੇ ਗਾਹਕ ਆਧਾਰ ਨੂੰ ਵਧਾਉਣਾ ਜਾਰੀ ਰੱਖਦਾ ਹੈ। ਪਿਛਲੇ ਸਾਲ ਸੌਟਰੋਨ ਨੇ 15 ਇਕਰਾਰਨਾਮਿਆਂ ਤੇ ਹਸਤਾਖਰ ਕੀਤੇ ਕੁੱਲ ਸਥਾਪਨਾਵਾਂ ਨੂੰ 320 ਤੱਕ ਵਧਾ ਦਿੱਤਾ। ਸੌਟਰੋਨ ਨੇ ਵਧੇਰੇ ਕੁਸ਼ਲ ਵਰਕਫਲੋ ਬਣਾਉਣ ਲਈ ਆਪਣੇ ਆਈਐਲਐਸ ਨੂੰ ਵਧਾ ਦਿੱਤਾ ਹੈ ਜੋ ਕੈਟਾਲਾਗ ਰਿਕਾਰਡਾਂ ਨਾਲ ਕੋਸ਼ ਵਾਲੇ ਸ਼ਬਦਾਂ ਨੂੰ ਬਿਹਤਰ ਢੰਗ ਨਾਲ ਜੋੜਦਾ ਹੈ। ਇੱਕ ਨਵਾਂ ਏਪੀਆਈ ਸੰਗਠਨ ਵਿਆਪਕ ਵਰਗੀਕਰਨਾਂ ਦਾ ਸਮਰਥਨ ਕਰਦਾ ਹੈ ਇੱਕ ਲਾਇਬ੍ਰੇਰੀ ਦੇ ਅਨੇਕਾਂ ਡਿਵੀਜ਼ਨਾਂ ਜਾਂ ਵਿਭਾਗਾਂ ਵਿੱਚ ਰੀਅਲ ਟਾਈਮ ਪਹੁੰਚ ਨੂੰ ਸਮਰੱਥ ਬਣਾਉਂਦਾ ਹੈ। ਸੌਟਰੋਨ ਗਲੋਬਲ ਦੇ ਕਲਾਇੰਟ ਸਲਾਹਕਾਰ ਸਮੂਹ ਨੇ ਕੰਪਨੀ ਦੇ ਉਤਪਾਦਾਂ ਦੀ ਦਿਸ਼ਾ ਨੂੰ ਆਕਾਰ ਦੇਣ ਵਿੱਚ ਮਦਦ ਕੀਤੀ ਹੈ।

ਸਾਫਟਲਿੰਕ ਸੂਚਨਾ ਕੇਂਦਰ: 2013 ਤੋਂ ਵੋਲਾਰਿਸ ਗਰੁੱਪ ਦਾ ਹਿੱਸਾ ਇਹ ਕਾਰਪੋਰੇਟ ਅਤੇ ਵਿਸ਼ੇਸ਼ ਲਾਇਬ੍ਰੇਰੀਆਂ ਅਤੇ ਇਲੂਮਿਨ ਗਿਆਨ ਅਤੇ ਖੋਜ ਪ੍ਰਬੰਧਨ ਪ੍ਰਣਾਲੀ ਲਈ ਲਿਬਰਟੀ ਆਈਐਲਐਸ ਦਾ ਵਿਕਾਸ ਅਤੇ ਸਮਰਥਨ ਕਰਦਾ ਹੈ। ਇਸਦੇ ਗਾਹਕਾਂ ਵਿੱਚ ਸਰਕਾਰੀ ਲਾਇਬ੍ਰੇਰੀਆਂ ਅਤੇ ਕਾਨੂੰਨ ਜਾਂ ਸਲਾਹਕਾਰ ਫਰਮਾਂ ਸ਼ਾਮਿਲ ਹਨ। ਸੌਫਟਲਿੰਕ ਐਜੂਕੇਸ਼ਨ ਆਸਟ੍ਰੇਲੀਅਨ ਸਕੂਲਾਂ ਵਿੱਚ ਵਿਆਪਕ ਤੌਰ ਤੇ ਵਰਤੀ ਜਾਂਦੀ ਓਲੀਵਰ ਆਈਐਲਐਸ ਦੀ ਪੇਸ਼ਕਸ਼ ਕਰਦੀ ਹੈ।

ਅੰਤਰਰਾਸ਼ਟਰੀ ਦ੍ਰਿਸ਼ ਵੱਲ ਧਿਆਨ

ਲਾਇਬ੍ਰੇਰੀ ਤਕਨੀਕਾਂ ਵਿਸ਼ਵ ਪੱਧਰ ਤੇ ਇੱਕ ਵੱਧਦਾ ਉਦਯੋਗ ਬਣ ਰਹੀਆਂ ਹਨ । ਜਿਵੇਂ ਕਿ ਉੱਤਰੀ ਅਮਰੀਕਾ ਤੋਂ ਬਾਹਰਲੇ ਕੁਝ ਉਤਪਾਦ ਨੇ ਵਿਦੇਸ਼ਾਂ ਵਿੱਚ ਖਿੱਚ ਪ੍ਰਾਪਤ ਕੀਤੀ ਹੈ ਅਸੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਕੰਪਨੀਆਂ ਦੀ ਅਮਰੀਕਾ ਅਤੇ ਕੈਨੇਡਾ ਦੇ ਸਭ ਤੋਂ ਵੱਧ ਮੁਨਾਫ਼ੇ ਵਾਲੇ ਬਾਜ਼ਾਰਾਂ ਵਿੱਚ ਫੈਲਾਉਣ ਲਈ ਵਧੇ ਹੋਏ ਯਤਨਾਂ ਦੀ ਉਮੀਦ ਕਰ ਸਕਦੇ ਹਾਂ।

ਸਿਵਿਕਾ ਇਸਦੇ ਸਪਾਈਡਸ ਆਈਐਲਐਸ ਦੇ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ, ਤਾਈਵਾਨ ਅਤੇ ਯੂਕੇ ਵਿੱਚ ਇੱਕ ਮਜ਼ਬੂਤ ਪ੍ਰਤੀਯੋਗੀ ਹੈ। ਸਪਾਈਡਸ ਨੇ 40 ਸਾਲਾਂ ਤੋਂ ਵਿਕਾਸ ਦੇਖਿਆ ਹੈ ਅਤੇ ਹੁਣ ਇਹ ਆਪਣੇ ਸਟਾਫ ਅਤੇ ਸਰਪ੍ਰਸਤ ਇੰਟਰਫੇਸ ਦੋਵਾਂ ਲਈ ਪੂਰੀ ਤਰ੍ਹਾਂ ਵੈੱਬ ਅਧਾਰਿਤ ਉਤਪਾਦ ਹੈ। ਸਪਾਈਡਸ 11 ਵਿੱਚ ਇੱਕ ਨਵਾਂ ਖੋਜ ਇੰਟਰਫੇਸ ਸ਼ਾਮਿਲ ਹੈ ਜਿਸ ਵਿੱਚ ਬਿਬਫਰੇਮ ਲਿੰਕਡ ਡੇਟਾ ਅਤੇ ਇੱਕ ਮੁੜ ਕੰਮ ਕੀਤਾ ਯੂਐਕਸ ਹੈ। ਪਿਛਲੇ ਸਾਲ 17 ਲਾਇਬ੍ਰੇਰੀਆਂ 189 ਥਾਵਾਂ ਤੇ ਫੈਲੀਆਂ ਨੇ ਸਪਾਈਡਸ ਨਾਲ ਸਮਝੌਤਾ ਕੀਤਾ । 2021 ਵਿੱਚ ਸਿਵਿਕਾ ਨੇ ਆਇਰਲੈਂਡ ਦੀਆਂ ਲਾਇਬ੍ਰੇਰੀਆਂ ਜੋ 170 ਜਨਤਕ ਲਾਇਬ੍ਰੇਰੀਆਂ ਦੀ ਸੇਵਾ ਕਰਨ ਲਈ ਬੋਲੀ ਜਿੱਤੀ ਇਹਨਾਂ ਦਾ ਪਰਵਾਸ ਪਿਛਲੇ ਸਾਲ ਪੂਰਾ ਹੋਇਆ ਸੀ। ਸਿਵਿਕਾ ਦੇ ਲਾਇਬ੍ਰੇਰੀਆਂ ਅਤੇ ਸਿੱਖਿਆ ਵਿਭਾਗ ਵਿੱਚ ਲਗਭਗ 500 ਲੋਕ ਕੰਮ ਕਰਦੇ ਹਨ।

ਐਕਸੀਲ ਨੇ ਖਰੀਦਦਾਰੀ ਅਤੇ ਜੈਵਿਕ ਪਸਾਰ ਦੁਆਰਾ ਲਗਾਤਾਰ ਵਾਧਾ ਕੀਤਾ ਹੈ। 371 ਕਰਮਚਾਰੀਆਂ ਅਤੇ ਲਾਇਬ੍ਰੇਰੀਆਂ, ਪੁਰਾਲੇਖਾਂ ਅਤੇ ਹੋਰ ਸੱਭਿਆਚਾਰਕ ਸੰਸਥਾਵਾਂ ਲਈ ਕਈ ਉਤਪਾਦਾਂ ਦੇ ਨਾਲ ਸਵੀਡਿਸ਼ ਕੰਪਨੀ ਵਿਸ਼ਵ ਪੱਧਰ ਤੇ ਅਤੇ ਪੂਰੇ ਯੂਰਪ ਵਿੱਚ ਇੱਕ ਪ੍ਰਮੁੱਖ ਪ੍ਰਤੀਯੋਗੀ ਹੈ। ਪਿਛਲੇ ਸਾਲ ਇਨਫੋਰ ਦੀ ਪ੍ਰਾਪਤੀ ਨੇ ਕੈਨੇਡਾ ਅਤੇ ਅਮਰੀਕਾ ਤੋਂ ਗਾਹਕ ਲਿਆਏ ਜੋ ਪਹਿਲਾ ਵੀ-ਸਮਾਰਟ ਆਈਐਲਐਸ ਦੀ ਵਰਤੋਂ ਕਰਦੇ ਹਨ। ਐਕਸੀਲ ਵੀ-ਸਮਾਰਟ ਦਾ ਸਮਰਥਨ ਅਤੇ ਮਾਰਕੀਟਿੰਗ ਕਰਨਾ ਜਾਰੀ ਰੱਖਦਾ ਹੈ ਅਤੇ ਪਿਛਲੇ ਸਾਲ ਨਵੀ ਵਿਕਰੀ ਦੀ ਰਿਪੋਰਟ ਕਰਦਾ ਜੋ ਹੇਗ, ਨੀਦਰਲੈਂਡਜ਼ ਅਤੇ ਫਰਾਂਸ ਅਤੇ ਕੈਨੇਡਾ ਦੀਆਂ ਮਿਉਂਸਪਲ ਲਾਇਬ੍ਰੇਰੀ ਪ੍ਰਣਾਲੀਆਂ ਵਿੱਚ ਕੀਤੀ ਗਈ ।

ਉੱਤਰੀ ਆਇਰਲੈਂਡ ਦੀਆਂ ਲਾਇਬ੍ਰੇਰੀਆਂ ਐਨਆਈ ਯੂਕੇ ਵਿੱਚ ਸਭ ਤੋਂ ਵੱਡੀ ਲਾਇਬ੍ਰੇਰੀ ਅਥਾਰਟੀ ਜੋ 96 ਥਾਵਾਂ ਅਤੇ 26 ਮੋਬਾਈਲ ਲਾਇਬ੍ਰੇਰੀਆਂ ਦੇ ਨਾਲ ਨੇ ਆਪਣੇ ਮੌਜੂਦਾ ਸਿਰਸੀਡਾਈਨਿਕਸ ਸਿਮਫਨੀ ਵਾਤਾਵਰਣ ਨੂੰ ਬਦਲਣ ਲਈ ਐਕਸੀਲ ਦੇ ਓਪਨਗੈਲੈਕਸੀ ਸਪਾਰਕ ਅਤੇ ਅਰੇਨਾ ਖੋਜ ਵਾਤਾਵਰਣ ਨੂੰ ਚੁਣਿਆ ਹੈ। ਇਸ ਦੌਰਾਨ ਕੁਰੀਆ 2016 ਵਿੱਚ ਐਕਸੀਲ ਦੁਆਰਾ ਲਾਂਚ ਕੀਤਾ ਗਿਆ ਇੱਕ ਐਲਐਸਪੀ ਪੂਰੇ ਯੂਰਪ ਦੀਆਂ ਜਨਤਕ ਲਾਇਬ੍ਰੇਰੀਆਂ ਵਿੱਚ ਆਪਣੀ ਪਹੁੰਚ ਨੂੰ ਵਧਾਉਣਾ ਜਾਰੀ ਰੱਖਦਾ ਹੈ। ਨਵੀਆਂ ਵਚਨਬੱਧਤਾਵਾਂ ਵਿੱਚ ਵਿਕੇਨ ਕਾਉਂਟੀ ਲਾਇਬ੍ਰੇਰੀ ਜੋ ਨਾਰਵੇ ਵਿੱਚ 22 ਨਗਰਪਾਲਿਕਾਵਾਂ ਦਾ ਇੱਕ ਸੰਘ ਅਤੇ ਡਾਲਾ ਲਾਇਬ੍ਰੇਰੀਆਂ ਜੋ ਕੇਂਦਰੀ ਸਵੀਡਨ ਦੀ ਦਲਾਰਨਾ ਕਾਉਂਟੀ ਵਿੱਚ 15 ਨਗਰਪਾਲਿਕਾਵਾਂ ਦਾ ਇੱਕ ਸੰਘ ਸ਼ਾਮਿਲ ਹਨ। ਪਿਛਲੇ ਸਾਲ ਕੁਰੀਆ ਲਈ 87 ਇਕਰਾਰਨਾਮੇ ਤੇ ਹਸਤਾਖਰ ਕੀਤੇ ਗਏ ਸਨ ਨਾਲ ਜਿਸਨੇ ਇਸਦੀ ਪਹੁੰਚ ਨੂੰ 166 ਸਥਾਪਨਾਵਾਂ ਤੱਕ ਵਧਾ ਦਿੱਤਾ ।

2022 ਵਿੱਚ ਵੀ ਐਕਸੀਲ ਨੇ ਐਨੀਸੌਫਟ ਨਾਮ ਦੀ ਇੱਕ ਫਿਨਿਸ਼ ਕੰਪਨੀ ਨੂੰ ਹਾਸਲ ਕੀਤਾ ਜੋ ਲਾਇਬ੍ਰੇਰੀਆਂ ਲਈ ਮੋਬਾਈਲ ਐਪਸ ਤਿਆਰ ਕਰਦੀ ਹੈ ਐਕਸੀਲ ਦੁਆਰਾ ਰਿਪੋਰਟ ਕੀਤੇ ਗਏ ਹੋਰ ਮੀਲਪੱਥਰਾਂ ਵਿੱਚ ਸਰਪ੍ਰਸਤਾਂ ਨੂੰ ਰਜਿਸਟਰ ਕਰਨ ਲਈ ਕੁਰੀਆ ਡਿਜੀਟਲ ਸਮਝੌਤਿਆਂ ਦੀ ਸ਼ੁਰੂਆਤ ਅਤੇ ਕੁਰੀਆ ਸਕੂਲ ਨੂੰ ਵਿਕਸਤ ਕਰਨ ਦੀਆਂ ਯੋਜਨਾਵਾਂ ਸ਼ਾਮਿਲ ਹਨ ਜੋ ਐਕਸੀਲ ਦੇ ਵੈੱਬਲਿਬ ਆਈਐਲਐਸ ਤੇ ਆਧਾਰਿਤ ਸਕੂਲ ਲਾਇਬ੍ਰੇਰੀਆਂ ਲਈ ਇੱਕ ਸੋਲੂਸ਼ਨ ਹੈ

ਸਿਸਟਮੈਟਿਕ ਇਹ ਪਹਿਲਾਂ ਸਰਕਾਰੀ ਅਤੇ ਫੌਜੀ ਸੰਸਥਾਵਾਂ ਲਈ ਐਂਟਰਪ੍ਰਾਈਜ਼ ਸਾਫਟਵੇਅਰ ਪ੍ਰਣਾਲੀਆਂ ਵਿੱਚ ਮੁਹਾਰਤ ਰੱਖਦਾ ਸੀ ਹੁਣ ਇਸਨੇ ਸਿਸੇਰੋ ਦੇ ਨਾਲ ਲਾਇਬ੍ਰੇਰੀ ਤਕਨੀਕੀ ਖੇਤਰ ਵਿੱਚ ਇੱਕ ਆਈਐਲਐਸ ਨਾਲ ਵੱਡੇ ਪੱਧਰ ਤੇ ਦਾਖਿਲ ਹੋਇਆ ਹੈ ਜੋ ਸ਼ੁਰੂ ਵਿੱਚ ਡੈਨਮਾਰਕ ਵਿੱਚ ਸਾਰੀਆਂ ਜਨਤਕ ਅਤੇ ਸਕੂਲ ਲਾਇਬ੍ਰੇਰੀਆਂ ਦਾ ਸਮਰਥਨ ਕਰਨ ਲਈ ਵਿਕਸਤ ਕੀਤਾ ਗਿਆ ਸੀ। 2018 ਵਿੱਚ ਬਣਾਇਆ ਗਿਆ ਸਿਸੇਰੋ ਨੂੰ 2022 ਵਿੱਚ ਕੁੱਲ 2,414 ਸਥਾਪਨਾਵਾਂ ਅਤੇ 62 ਮਿਲੀਅਨ ਸੰਗ੍ਰਹਿ ਆਈਟਮਾਂ ਦੇ ਨਾਲ ਹੋਰ ਲਾਇਬ੍ਰੇਰੀ ਕਿਸਮਾਂ ਵਿੱਚ ਮਾਰਕੀਟ ਕੀਤਾ ਗਿਆ ਹੈ। ਪਿਛਲੇ ਸਾਲ 12 ਲਾਇਬ੍ਰੇਰੀਆਂ ਨੇ 50 ਸੁਵਿਧਾਵਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਸਿਸੇਰੋ ਨੂੰ ਚੁਣਿਆ ਹੈ। ਸਿਸਟਮੈਟਿਕ ਤੋਂ ਹਾਲੀਆ ਉਤਪਾਦ ਰੀਲੀਜ਼ਾਂ ਵਿੱਚ ਸਿਸੇਰੋ ਮੋਬਾਈਲ ਜੋ ਪੂਰੀ ਤਰ੍ਹਾਂ ਵੈੱਬ ਇੰਟਰਫੇਸ ਦੁਆਰਾ ਸਟਾਫ ਲਈ ਕਾਰਜਸ਼ੀਲਤਾ ਪ੍ਰਦਾਨ ਕਰਦਾ ਹੈ ਅਤੇ ਸਿਸੇਰੋ ਐਕਸਪਲੋਰ ਇੱਕ ਨਵਾਂ ਬਿਜ਼ਨਸ ਇੰਟੈਲੀਜੈਂਸ ਮੋਡੂਉਲ ਸ਼ਾਮਿਲ ਹੈ। ਨਿੱਜੀ ਤੌਰ ਤੇ ਆਯੋਜਿਤ ਕੰਪਨੀ ਆਰਹਸ ਡੈਨਮਾਰਕ ਵਿੱਚ ਸਥਿਤ ਹੈ ਅਤੇ ਇਸਦੀ ਲਾਇਬ੍ਰੇਰੀ ਅਤੇ ਸਿੱਖਣ ਵਿਭਾਗ ਵਿੱਚ 67 ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ।

ਬਾਰਟਜ਼: ਇਹ ਵੋਲਾਰਿਸ ਗਰੁੱਪ ਦਾ ਹਿੱਸਾ ਇਕ ਐਬਸਿਸ ਲਾਇਬ੍ਰੇਰੀ ਪ੍ਰਬੰਧਨ ਪ੍ਰਣਾਲੀ ਵਿਕਸਿਤ ਕਰਦਾ ਹੈ ਜੋ ਕਿ ਸਪੇਨ ਅਤੇ ਹੋਰ ਸਪੈਨਿਸ਼ ਬੋਲਣ ਵਾਲੇ ਦੇਸ਼ਾਂ ਵਿੱਚ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ। ਅਬਸਿਸ ਨੂੰ ਸਥਾਨਕ ਤੌਰ ਤੇ ਸਥਾਪਤ ਕੀਤਾ ਜਾ ਸਕਦਾ ਹੈ (ਅਬਸਿਸ ਨੈਟ) ਜਾਂ ਬਾਰਟਜ਼ (ਅਬਸਿਸ ਕ੍ਲਾਉਡ) ਦੁਆਰਾ ਹੋਸਟ ਕੀਤਾ ਜਾ ਸਕਦਾ ਹੈ। ਪਿਛਲੇ ਸਾਲ 80 ਸਹੂਲਤਾਂ ਦੀ ਨੁਮਾਇੰਦਗੀ ਕਰਨ ਵਾਲੀਆਂ 29 ਲਾਇਬ੍ਰੇਰੀਆਂ ਨੇ ਅਬਸਿਸ ਲਈ ਇਕਰਾਰਨਾਮੇ ਤੇ ਹਸਤਾਖਰ ਕੀਤੇ ਇਸਦੀ ਮੌਜੂਦਗੀ ਨੂੰ 3,006 ਸਥਾਨਾਂ ਤੱਕ ਵਧਾ ਦਿੱਤਾ। ਬਾਰਟਜ਼ ਨਵੇਂ ਓਡੀਏ ਖੋਜ ਇੰਟਰਫੇਸ ਦੇ ਨਾਲ ਅਬਸਿਸ ਕ੍ਲਾਉਡ ਦੀਆਂ ਸਮੱਗਰੀ ਸੰਸ਼ੋਧਨ ਸੇਵਾਵਾਂ ਜਿਵੇਂ ਕਿ ਕਵਰ ਇਮੇਜਸ ਅਤੇ ਪਲੇਟਫਾਰਮ ਐਸਐਮਐਸ ਨੂੰ ਵਧਾਉਣਾ ਜਾਰੀ ਰੱਖਦਾ ਹੈ।

ਪ੍ਰਾਈਮਾ: ਇੱਕ ਬ੍ਰਾਜ਼ੀਲ ਆਧਾਰਿਤ ਕੰਪਨੀ ਜੋ ਵੋਲਰਿਸ ਸਮੂਹ ਦਾ ਇੱਕ ਹਿੱਸਾ ਵੀ ਹੈ ਸੋਫੀਆ ਆਈਐਲਐਸ ਨੂੰ ਵਿਕਸਤ ਅਤੇ ਸਮਰਥਨ ਕਰਦੀ ਹੈ ਜੋ ਜ਼ਿਆਦਾਤਰ ਜਨਤਕ ਅਤੇ ਅਕਾਦਮਿਕ ਲਾਇਬ੍ਰੇਰੀਆਂ ਦੁਆਰਾ ਵਰਤੀ ਜਾਂਦੀ ਹੈ ਨਾਲ-ਨਾਲ ਫਿਲੋਸ ਆਈਐਲਐਸ ਜੋ ਸਕੂਲ ਲਾਇਬ੍ਰੇਰੀਆਂ ਦੁਆਰਾ ਵਰਤੀ ਜਾਂਦੀ ਹੈ ਪਿਛਲੇ ਸਾਲ ਪ੍ਰਾਈਮਾ ਨੇ ਫਿਲੋਸ ਲਈ 31 ਵਿਕਰੀ ਕੀਤੀ ਇਸਦੇ ਗਾਹਕ ਆਧਾਰ ਨੂੰ 483 ਤੱਕ ਵਧਾ ਦਿੱਤਾ ਇਸਦੀ ਸੋਫੀਆ ਆਈਐਲਐਸ ਦੀਆਂ 23 ਵਿਕਰੀਆਂ ਕੁੱਲ ਸਥਾਪਨਾਵਾਂ ਨੂੰ 758 ਤੱਕ ਪਹੁੰਚਾਉਂਦੀਆਂ ਹਨ ਇਸ ਤੋਂ ਇਲਾਵਾ 2022 ਵਿੱਚ ਸੋਫੀਆ ਵੈੱਬ ਇੱਕ ਵੈੱਬ-ਆਧਾਰਿਤ ਆਈਐਲਐਸ ਲਈ 20 ਇਕਰਾਰਨਾਮੇ ਹਸਤਾਖਰ ਕੀਤੇ ਗਏ ਸਨ ਸੋਫੀਆ ਲਾਈਨ ਲਈ ਨਵੇਂ ਵਿਕਾਸ ਵਿੱਚ ਔਨਲਾਈਨ ਕੈਟਾਲਾਗ ਵਿੱਚ ਚੁਣੇ ਗਏ ਸੰਗ੍ਰਹਿ ਲਈ ਕੈਰੋਜ਼ਲ ਵਿੱਚ ਸੁਧਾਰ, ਪੀਡੀਐਫ ਸੁਚਕਾਂਕ ਸਮਰੱਥਾਵਾਂ, -ਕਿਤਾਬ ਸੰਗ੍ਰਹਿ ਵਿਚੋਂ ਬਿਬਲੀਓਗ੍ਰਾਫਿਕ ਰਿਕਾਰਡਾਂ ਨੂੰ ਆਯਾਤ ਕਰਨ ਲਈ ਨਵੀਆਂ ਵਿਸ਼ੇਸ਼ਤਾਵਾਂ ਅਤੇ ਹੋਰ ਡਿਜੀਟਲ ਸਮੱਗਰੀ ਪ੍ਰਦਾਤਾਵਾਂ ਸ਼ਾਮਿਲ ਕੀਤੇ ਗਏ ਹਨ

“ਆਉਣ ਵਾਲੇ ਸਾਲ ਵਿੱਚ ਦੇਖਣ ਲਈ ਤਕਨੀਕਾਂ ਵਿੱਚ
ਆਰਟੀਫੀਸ਼ੀਅਲ ਇੰਟੇਲਿਜੇੰਸ ਅਤੇ ਵਿਸ਼ਲੇਸ਼ਣ ਸ਼ਾਮਿਲ ਹਨ।

ਅੱਗੇ ਦੇਖਦੇ ਹੋਏ:

ਤੇਜ ਕਾਰੋਬਾਰੀ ਲੈਣ-ਦੇਣ ਦੇ ਵਾਧੇ ਤੋਂ ਬਾਅਦ 2022 ਸਾਲ ਰਲੇਵੇਆਂ ਅਤੇ ਪ੍ਰਾਪਤੀ ਦੇ ਮੋਰਚੇ ਤੇ ਸ਼ਾਂਤ ਸੀ। ਉੱਚ ਵਿਆਜ ਦਰਾਂ ਨੇ ਖਰੀਦਦਾਰੀ ਨੂੰ ਘੱਟ ਆਕਰਸ਼ਕ ਬਣਾ ਦਿੱਤਾ ਹੈ ਅਤੇ ਤਬਦੀਲੀਆਂ ਦੇ ਨਵੀਨਤਮ ਦੌਰ ਦੇ ਨਤੀਜਿਆਂ ਨੂੰ ਦੇਖਣ ਲਈ ਸਮਾਂ ਲੱਗ ਸਕਦਾ ਹੈ। ਪਰ ਪ੍ਰਾਈਵੇਟ ਇਕੁਇਟੀ ਮਾਲਕੀ ਪ੍ਰਬੰਧਾਂ ਦਾ ਮਤਲਬ ਹੈ ਕਿ ਨਵੇਂ ਕਾਰੋਬਾਰੀ ਪਰਿਵਰਤਨ ਅਟੱਲ ਹੋਣਗੇ ਭਾਵੇਂ ਸਮਾਂ ਅਤੇ ਢਾਂਚਾਗਤ ਨਤੀਜੇ ਅਨਿਸ਼ਚਿਤ ਰਹਿਣ।

ਅਸੀਂ ਓਪਨ ਸੋਰਸ ਫਰੰਟ ਤੇ ਨਿਰੰਤਰ ਤੇਜੀ ਦੀ ਉਮੀਦ ਕਰ ਸਕਦੇ ਹਾਂ। ਫੋਲੀਓ ਅਕਾਦਮਿਕ ਅਤੇ ਖੋਜ ਲਾਇਬ੍ਰੇਰੀਆਂ ਲਈ ਇੱਕ ਹੋਰ ਮਜ਼ਬੂਤ ਦਾਅਵੇਦਾਰ ਬਣ ਜਾਵੇਗਾ ਖਾਸ ਤੌਰ ਤੇ ਐਲਸੀ ਪਰਿਯੋਜਨਾ ਦੇ ਨਾਲ ਇਸਦੇ ਵਿਕਾਸ ਵਿੱਚ ਕਾਫ਼ੀ ਨਵੇਂ ਸਰੋਤ ਸ਼ਾਮਿਲ ਕੀਤੇ ਜਾਣਗੇ। ਫਿਰ ਵੀ ਐਕਸਲਿਬਰਿਸ ਅਲਮਾ ਅਤੇ ਇਸ ਨਾਲ ਸੰਬੰਧਿਤ ਉਤਪਾਦ ਸੂਟ ਖਾਸ ਤੌਰ ਤੇ ਇੱਕ ਦਹਾਕੇ ਦੀ ਸ਼ੁਰੂਆਤ ਅਤੇ ਇਸਦੇ ਪਿੱਛੇ ਕਲੈਰੀਵੇਟ ਦੇ ਵਿਸ਼ਾਲ ਸਰੋਤਾਂ ਦੇ ਨਾਲ ਮਜ਼ਬੂਤ ਬਣੇ ਹੋਏ ਹਨ । ਕੋਹਾ ਖਾਸ ਤੌਰ ਤੇ ਜਦੋਂ ਅਸਪਨ ਡਿਸਕਵਰੀ ਨਾਲ ਜੋੜਿਆ ਜਾਂਦਾ ਹੈ ਸਥਾਪਤ ਮਲਕੀਅਤ ਵਾਲੇ ਉਤਪਾਦਾਂ ਦੀ ਕੀਮਤ ਤੇ ਲਾਭ ਕਮਾਉਣਾ ਜਾਰੀ ਰੱਖਦਾ ਹੈ ਜੋ ਇੱਕ ਵਾਰ ਓਪਨ ਸੋਰਸ ਦੇ ਵਿਕਾਸ ਅਤੇ ਸਮਰਥਨ ਵਿੱਚ ਰੁਕਾਵਟ ਬਣ ਸਕਦੇ ਹਨ।

ਆਉਣ ਵਾਲੇ ਸਾਲ ਵਿੱਚ ਦੇਖਣ ਲਈ ਤਕਨੀਕਾਂ ਵਿੱਚ ਆਰਟੀਫੀਸ਼ੀਅਲ ਇੰਟੇਲਿਜੇੰਸ (ਏਆਈ) ਅਤੇ ਵਿਸ਼ਲੇਸ਼ਣ ਸ਼ਾਮਿਲ ਹਨ। ਆਰਟੀਫੀਸ਼ੀਅਲ ਇੰਟੇਲਿਜੇੰਸ ਸੰਚਾਲਿਤ ਚੈਟਬੋਟਸ ਅਤੇ ਟੈਕਸਟ ਜਨਰੇਸ਼ਨ ਸੇਵਾਵਾਂ ਦੇ ਵਿਦਿਅਕ ਸੰਸਥਾਵਾਂ ਅਤੇ ਲਾਇਬ੍ਰੇਰੀਆਂ ਲਈ ਬਹੁਤ ਜ਼ਿਆਦਾ ਪ੍ਰਭਾਵ ਹਨ। ਏਆਈ ਨਾਲ ਵਧੀਆਂ ਲਾਇਬ੍ਰੇਰੀ ਖੋਜ ਸੇਵਾਵਾਂ ਸੰਭਾਵਤ ਤੌਰ ਤੇ ਲਾਇਬ੍ਰੇਰੀ ਸਰੋਤਾਂ ਦੀ ਖੋਜ ਵਿੱਚ ਸੁਧਾਰ ਕਰਨਗੀਆਂ ਪਰ ਇਹ ਅਣਇੱਛਤ ਪੱਖਪਾਤ ਅਤੇ ਨਤੀਜੇ ਵੀ ਲਿਆ ਸਕਦੀਆਂ ਹਨ।

ਉੱਚ ਵਿਕਸਤ ਵਿਸ਼ਲੇਸ਼ਣ ਵਾਲੀਆਂ ਗਲੋਬਲ ਕਾਰਪੋਰੇਸ਼ਨਾਂ ਦੇ ਅਧੀਨ ਏਕੀਕ੍ਰਿਤ ਲਾਇਬ੍ਰੇਰੀ ਕੰਪਨੀਆਂ ਨਵੇਂ ਮੌਕਿਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨਗੀਆਂ। ਹਾਲਾਂਕਿ ਲਾਇਬ੍ਰੇਰੀ ਦੇ ਗਾਹਕ ਆਪਣੇ ਸਰੋਤਾਂ ਅਤੇ ਸੇਵਾਵਾਂ ਵਿੱਚ ਵਧੀ ਹੋਈ ਸੂਝ ਤੋਂ ਲਾਭ ਉਠਾ ਸਕਦੇ ਹਨ ਉਹਨਾਂ ਨੂੰ ਲਾਜ਼ਮੀ ਤੌਰ ਤੇ ਉਪਭੋਗਤਾ ਦੀ ਗੋਪਨੀਯਤਾ ਦੀ ਰੱਖਿਆ ਕਰਨੀ ਚਾਹੀਦੀ ਹੈ।

ਰਿਪੋਰਟ ਬਾਰੇ

2023 ਲਾਇਬ੍ਰੇਰੀ ਪ੍ਰਣਾਲੀਆਂ ਦੀ ਰਿਪੋਰਟ 2022 ਵਿੱਚ ਰਣਨੀਤਕ ਤਕਨੀਕੀ ਉਤਪਾਦਾਂ ਵਿੱਚ ਲਾਇਬ੍ਰੇਰੀਆਂ ਦੇ ਚੱਲ ਰਹੇ ਨਿਵੇਸ਼ਾਂ ਨੂੰ ਦਸਤਾਵੇਜ਼ੀ ਤੌਰ ਤੇ ਪੇਸ਼ ਕਰਦੀ ਹੈ। ਇਹ ਮੁਨਾਫ਼ੇ ਲਈ ਅਤੇ ਗੈਰ-ਲਾਭਕਾਰੀ ਸੰਸਥਾਵਾਂ ਨੂੰ ਪੇਸ਼ ਕਰਦੀ ਹੈ ਜੋ ਰਣਨੀਤਕ ਸਰੋਤ ਪ੍ਰਬੰਧਨ ਉਤਪਾਦ ਖਾਸ ਤੌਰ ਤੇ ਏਕੀਕ੍ਰਿਤ ਲਾਇਬ੍ਰੇਰੀ ਪ੍ਰਣਾਲੀਆਂ ਅਤੇ ਲਾਇਬ੍ਰੇਰੀ ਸੇਵਾਵਾਂ ਪਲੇਟਫਾਰਮਾਂ ਅਤੇ ਵਿਆਪਕ ਖੋਜ ਉਤਪਾਦਾਂ ਦੀ ਪੇਸ਼ਕਸ਼ ਕਰਦੀਆਂ ਹਨ।

ਇਸ ਵਿੱਚ ਸ਼ਾਮਿਲ ਕੀਤੇ ਵਿਕਰੇਤਾਵਾਂ ਨੇ ਉਹਨਾਂ ਦੇ ਸੰਗਠਨ, ਵਿਕਰੀ ਪ੍ਰਦਰਸ਼ਨ ਅਤੇ ਪ੍ਰਾਪਤੀਆਂ ਦੇ ਬਿਰਤਾਂਤਕ ਵਿਆਖਿਆਵਾਂ ਬਾਰੇ ਵੇਰਵੇ ਦੀ ਬੇਨਤੀ ਕਰਨ ਵਾਲੇ ਇੱਕ ਸਰਵੇਖਣ ਦਾ ਜਵਾਬ ਦਿੱਤਾ ਹੈ। ਇਸਤੋਂ ਇਲਾਵਾ ਸਲਾਹ ਮਸ਼ਵਰਾ ਕੀਤੇ ਗਏ ਵਾਧੂ ਸਰੋਤਾਂ ਵਿੱਚ ਪ੍ਰੈੱਸ ਰਿਲੀਜ਼ਾਂ, ਖਬਰਾਂ ਦੇ ਲੇਖ ਅਤੇ ਹੋਰ ਜਨਤਕ ਤੌਰ ਤੇ ਉਪਲਬਧ ਜਾਣਕਾਰੀ ਸ਼ਾਮਿਲ ਹੈ। ਜ਼ਿਆਦਾਤਰ ਸੰਸਥਾਵਾਂ ਨੇ ਰਿਪੋਰਟ ਕੀਤੇ ਅੰਕੜਿਆਂ ਵਿੱਚ ਦਰਸਾਈਆਂ ਲਾਇਬ੍ਰੇਰੀਆਂ ਦੀਆਂ ਸੂਚੀਆਂ ਪ੍ਰਦਾਨ ਕੀਤੀਆਂ ਵਧੇਰੇ ਵਿਸਤ੍ਰਿਤ ਵਿਸ਼ਲੇਸ਼ਣ ਅਤੇ ਪ੍ਰਮਾਣਿਕਤਾ ਦੀ ਆਗਿਆ ਦਿੰਦੇ ਹੋਏ।

ਮਾਰਸ਼ਲ ਬ੍ਰੀਡਿੰਗ, ਇੱਕ ਸੁਤੰਤਰ ਸਲਾਹਕਾਰ, ਸਪੀਕਰ ਅਤੇ ਲੇਖਕ ਹੈ, ਵੈੱਬਸਾਈਟ ਲਾਇਬ੍ਰੇਰੀ ਟੈਕਨਾਲੋਜੀ ਗਾਈਡਸ ਲਿਖਦਾ ਅਤੇ ਸੰਪਾਦਿਤ ਕਰਦਾ ਹੈ। ਉਹਨਾਂ ਦੀ ਈ-ਮੇਲ marshall.breeding@librarytechnology.org ਹੈਂ

ਡਾਕਟਰ ਗੁਰਪ੍ਰੀਤ ਸਿੰਘ ਸੋਹਲ, ਜੋ ਇੱਕ ਲਾਇਬ੍ਰੇਰੀਅਨ ਵਜੋਂ ਗੋਸਵਾਮੀ ਗਣੇਸ਼ ਦੱਤਾ ਸਨਾਤਨ ਧਰਮ ਕਾਲਜ, ਸੈਕਟਰ 32, ਚੰਡੀਗੜ੍ਹ ਵਿੱਖੇ  ਕੰਮ ਕਰ ਰਹੇ ਹਨ ਅਤੇ ਸਇਟੋਮੀਟ੍ਰਿਕ ਅਧਿਐਨ, ਈ-ਸਰੋਤ ਪ੍ਰਬੰਧਨ, ਸੰਦਰਭ ਸੇਵਾਵਾਂ, ਲਾਇਬ੍ਰੇਰੀ ਆਟੋਮੇਸ਼ਨ ਅਤੇ ਡਿਜੀਟਾਈਜ਼ੇਸ਼ਨ ਅਤੇ ਡਿਜੀਟਲ ਸੰਭਾਲ ਉਸਦੇ ਦਿਲਚਸਪੀ ਵਾਲੇ ਖੇਤਰ ਹਨਉਹਨਾਂ ਦੀ ਈ-ਮੇਲ gurpreetsohal@ggdsd.ac.in ਹੈ

ਇਸ ਦਸਤਾਵੇਜ ਦਾ ਅਨੁਵਾਦ ਪੰਜਾਬੀ ਭਾਸ਼ਾ ਵਿੱਚ ਕੀਤਾ ਗਿਆ ਅਤੇ ਇਸਦੀ ਅੰਗਰੇਜ਼ੀ ਰਿਪੋਰਟ ਵਾਲੀ ਅਸਲੀ ਰਿਪੋਰਟ ਨਾਲੋਂ ਇਸਦੇ ਮੱਤਲਵ ਨਾਲੋਂ ਫਰਕ ਹੋ ਸਕਦਾ ਹੈ। ਇਹ ਅਨੁਵਾਦ ਸਿਰਫ ਪੰਜਾਬੀ ਕਮਿਊਨਟੀ ਦੇ ਸਹੂਲਤ ਕੀਤੀ ਗਈ ਹੈ।

 ©2023, ਅਮਰੀਕੀ ਲਾਇਬ੍ਰੇਰੀਆਂ:  ਪ੍ਰਕਾਸ਼ਨ, ਅਮਰੀਕਨ ਲਾਇਬ੍ਰੇਰੀ ਐਸੋਸੀਏਸ਼ਨ ਜੋ ਸੰਯੁਕਤ ਰਾਜ ਅਮਰੀਕਾ ਦੇ ਇਲੀਨੋਇ ਰਾਜ਼ ਦੇ ਸ਼ਹਿਰ ਸ਼ਿਕਾਗੋ ਵਿੱਚ ਸਥਿਤ ਇੱਕ ਗੈਰ-ਲਾਭਕਾਰੀ ਸੰਸਥਾ ਹੈ ਜੋ ਅੰਤਰਰਾਸ਼ਟਰੀ ਪੱਧਰ 'ਤੇ ਲਾਇਬ੍ਰੇਰੀਆਂ ਅਤੇ ਲਾਇਬ੍ਰੇਰੀ ਸਿੱਖਿਆ ਨੂੰ ਉਤਸ਼ਾਹਿਤ ਕਰਦੀ ਹੈ। ਇਸਦੀ ਅਸਲੀ ਰਿਪੋਰਟ https://americanlibrariesmagazine.org/2023/05/01/2023-library-systems-report/ ਤੇ ਦੇਖੀ ਜਾ ਸਕਦੀ ਹੈ




No comments:

Post a Comment

2023 ਲਾਇਬ੍ਰੇਰੀ ਪ੍ਰਣਾਲੀ ਰਿਪੋਰਟ: ਓਪਨ ਪ੍ਰਣਾਲੀ ਦਾ ਵਿਕਾਸ

  2023 ਲਾਇਬ੍ਰੇਰੀ ਪ੍ਰਣਾਲੀ ਰਿਪੋਰਟ: ਓਪਨ ਪ੍ਰਣਾਲੀ ਦਾ ਵਿਕਾਸ ਲੇਖਕ ਮਾਰਸ਼ਲ ਬ੍ਰੀਡਿੰਗ ਅਨੁਵਾਦਕ ਡਾਕਟਰ ਗੁਰਪ੍ਰੀਤ ਸਿੰਘ ਸੋਹਲ, 1 ਮਈ, 2023 ਉਦਾਹਰਣ : © ਗੁਡ ਸਟ...